ਨਵੀਂ ਦਿੱਲੀ: ਮਹਿੰਦਰ ਸਿੰਘ ਧੋਨੀ ਕੀ ਕ੍ਰਿਕਟ ਤੋਂ ਸਨਿਆਸ ਲੈ ਲੈਣਗੇ। ਇਸ ਨੂੰ ਲੈ ਕੇ ਹੁਣ ਤਕ ਕਿਆਸ ਲਗਾਏ ਜਾ ਰਹੇ ਸੀ। ਇਸ ਦਰਮਿਆਨ ਧੋਨੀ ਨੇ ਖੁਦ ਇਸ ‘ਤੇ ਰਿਐਕਸ਼ਨ ਦਿੱਤਾ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ ਕਿਹਾ ਹੈ ਕਿ ਫਿਲਹਾਲ ਉਸ ਨੇ ਜਨਵਰੀ ਤਕ ਇਸ ਬਾਰੇ ‘ਚ ਪੁਛਿਆ ਜਾਵੇ।

ਮੁੰਬਈ ‘ਚ ਬੁੱਧਵਾਰ ਨੂੰ ਇੱਕ ਇਵੈਂਟ ਦੌਰਾਨ ਜਦੋਂ ਧੋਨੀ ਤੋਂ ਉਸ ਦੇ ਕ੍ਰਿਕਟ ਭਵਿੱਖ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, “ਜਨਵਰੀ ਤਕ ਨਾ ਪੁੱਛੋ”। ਮੰਗਲਵਾਰ ਨੂੰ ਅਜਿਹੀ ਖ਼ਬਰਾਂ ਆਈਆਂ ਸੀ ਕਿ ਧੋਨੀ ਇੰਡੀਅਨ ਪ੍ਰੀਮਿਅਰ ਲੀਗ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਫੈਸਲਾ ਕਰਨ ਵਾਲੇ ਹਨ। 38 ਸਾਲ ਦੇ ਧੋਨੀ ਆਈਪੀਐਲ ‘ਚ ਚੇਨਈ ਸੁੋਰ ਕਿੰਗਸ ਟੀਮ ਦੀ ਕਪਤਾਨੀ ਕਰਦੇ ਹਨ।

ਛੇ ਦਸੰਬਰ ਤੋਂ ਵੇਸਟਇੰਡੀਜ਼ ਦੇ ਖਿਲਾਫ ਸ਼ੁਰੂ ਹੋ ਰਹੀ ਸੀਰੀਜ਼ ਲਈ ਧੋਨੀ ਦੀ ਚੋਣ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਧੋਨੀ ਦੀ ਵਰਲਡ ਕੱਪ 2019 ‘ਚ ਸਲੋ ਬੈਟਿੰਗ ਕਰਕੇ ਕਾਫੀ ਆਲੋਚਨਾ ਹੋਈ ਸੀ। ਜਿਸ ਤੋਂ ਬਾਅਦ ਪਹਿਲਾਂ ਉਹ ਵੇਸਟਇੰਡੀਜ਼ ਅਤੇ ਬਾਅਦ ‘ਚ ਸਾਉਥ ਅਪਰੀਕਾ ਅਤੇ ਹੁਣ ਬੰਗਲਾਦੇਸ਼ ਖਿਲਾਫ ਖੇਡੇ ਗਏ ਸੀਰੀਜ਼ ‘ਚ ਟੀਮ ਦਾ ਹਿੱਸਾ ਨਹੀਂ ਰਹੇ।