ਹਾਰਲੇ ਡੇਵਿਡਸਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਕੁਝ ਅੰਤਰਰਾਸ਼ਟਰੀ ਬਾਜ਼ਾਰਾਂ ਚੋਂ ਬਾਹਰ ਆ ਰਿਹਾ ਹੈ ਅਤੇ ਭਾਰਤ ਵਿਚ ਆਪਣੀ ਵਿਕਰੀ ਅਤੇ ਨਿਰਮਾਣ ਕਾਰਜਾਂ ਨੂੰ ਬੰਦ ਕਰ ਰਿਹਾ ਹੈ। ਦੋ ਮਹੀਨੇ ਪਹਿਲਾਂ, ਹਾਰਲੇ ਡੇਵਿਡਸਨ ਨੇ ਵਧੇਰੇ ਮੁਨਾਫਾਖੋਰ ਬਾਜ਼ਾਰਾਂ ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਧਿਆਨ ਕੇਂਦਰਿਤ ਕਰਨ ਦੀ ਰਣਨੀਤੀ ਦਾ ਖੁਲਾਸਾ ਕੀਤਾ ਸੀ।
ਹਾਰਲੇ ਡੇਵਿਡਸਨ ਦੇ ਪ੍ਰਬੰਧਨ ਨੇ ਕਿਹਾ ਹੈ ਕਿ ਕੰਪਨੀ ਮੁੱਖ ਬਾਜ਼ਾਰਾਂ 'ਤੇ ਧਿਆਨ ਕੇਂਦਰਤ ਕਰੇਗੀ ਅਤੇ ਉਨ੍ਹਾਂ ਦੇਸ਼ਾਂ ਤੋਂ ਬਾਹਰ ਜਾਣ ਦੀ ਯੋਜਨਾ ਬਣਾਈ ਹੈ ਜਿੱਥੇ ਨਿਵੇਸ਼ਾਂ ਮੁਤਾਬਕ ਵਾਲੀਯੁਮ ਅਤੇ ਮੁਨਾਫਾ ਨਹੀਂ ਆ ਰਿਹਾ ਹੈ। 10 ਸਾਲ ਪਹਿਲਾਂ ਭਾਰਤੀ ਬਾਜ਼ਾਰ ਵਿਚ ਐਂਟਰੀ ਕਰਨ ਵਾਲਾ ਹਾਰਲੇ ਡੇਵਿਡਸ ਨਿਵੇਸ਼ ਦੇ ਬਾਵਜੂਦ ਆਪਣਾ ਆਧਾਰ ਨਹੀਂ ਬਣਾ ਸਕੀ ਸੀ।
ਦੱਸ ਦਈਏ ਕਿ ਵਿੱਤੀ ਸਾਲ 2019-2020 ਵਿਚ) ਕੰਪਨੀ ਨੇ ਭਾਰਤ ਵਿਚ ਸਿਰਫ 2500 ਬਾਈਕ ਵੇਚੀਆਂ ਸੀ। ਅਪਰੈਲ ਅਤੇ ਜੂਨ ਦੇ ਵਿਚਕਾਰ ਕੰਪਨੀ ਕੋਰੋਨਾ ਮਹਾਮਾਰੀ ਅਤੇ ਆਟੋ ਸੈਕਟਰ ਵਿੱਚ ਨਿਰੰਤਰ ਮੰਦੀ ਦੇ ਵਿਚਕਾਰ ਅਪਰੈਲ ਤੋਂ ਜੂਨ ਦੇ 'ਚ ਸਿਰਫ 100 ਬਾਈਕਾਂ ਨੂੰ ਵੇਚ ਸਕੀ।
Tool kit in car: ਕਾਰ 'ਚ ਹਮੇਸ਼ਾ ਆਪਣੇ ਕੋਲ ਰੱਖੋ ਇਹ ਟੂਲ ਕਿੱਟ, ਮੁਸ਼ਕਲ ਸਮੇਂ 'ਚ ਆਉਂਦੇ ਵੱਡੇ ਕੰਮ
Gucci ਨੇ ਲਾਂਚ ਕੀਤੀ 88 ਹਜ਼ਾਰ ਰੁਪਏ ਦੀ ਜੀਨਸ, ਕੀਮਤ ਸੁਣ ਉੱਡੇ ਲੋਕਾਂ ਦੇ ਹੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI