ਨਵੀਂ ਦਿੱਲੀ: ਭਾਰਤ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਕੂਟੀ ਹੌਂਡਾ ਐਕਟਿਵਾ ਨੇ ਭਾਰਤ ਵਿਚ 20 ਸਾਲ ਪੂਰੇ ਕੀਤੇ ਹਨ। ਕੰਪਨੀ ਨੇ ਇਸ ਮੌਕੇ 'ਤੇ ਐਕਟਿਵਾ ਐਨੀਵਰਸਰੀ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਖਾਸ ਸਕੂਟੀ ਦੀ ਕੀਮਤ 66,816 ਰੁਪਏ ਰੱਖੀ ਗਈ ਹੈ। ਇਹ ਸਕੂਟੀ ਸਟੈਂਡਰਡ ਅਤੇ ਡੀਲਕਸ ਦੋ ਵੇਰੀਐਂਟ 'ਚ ਲਾਂਚ ਕੀਤੀ ਗਈ ਹੈ। ਇਸ ਦੇ ਡੀਲਕਸ ਵੇਰੀਐਂਟ ਦੀ ਐਕਸ ਸ਼ੋਅਰੂਮ ਕੀਮਤ 68,316 ਰੁਪਏ ਹੈ। ਐਕਟਿਵਾ ਦੇ ਐਨੀਵਰਸਰੀ ਐਡੀਸ਼ਨ ਦੀ ਕੀਮਤ ਮੌਜੂਦਾ ਮਾਡਲ ਨਾਲੋਂ 1500 ਰੁਪਏ ਵਧੇਰੇ ਹੈ।


20 ਸਾਲਾਂ ਵਿੱਚ ਲੱਖਾਂ ਲੋਕਾਂ ਦੀ ਪਸੰਦ ਬਣੀ ਐਕਟਿਵਾ

ਦਰਅਸਲ ਹੌਂਡਾ ਨੇ 20 ਸਾਲ ਪਹਿਲਾਂ 2001 ਵਿਚ ਪਹਿਲੀ ਐਕਟਿਵ ਲਾਂਚ ਕੀਤੀ ਸੀ। ਇਹ ਭਾਰਤ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਕੂਟੀ ਬਣੀ। ਹੌਂਡਾ ਹਰ ਸਾਲ ਅਗਲੀ ਜੈਨਰੇਸ਼ਨ ਦੀ ਐਕਟਿਵਾ ਮਾਰਕੀਟ ਵਿੱਚ ਲਾਂਚ ਕਰਦੀ ਹੈ। ਹੁਣ ਤੱਕ ਭਾਰਤ ਵਿਚ 22 ਲੱਖ ਤੋਂ ਵੱਧ ਯੂਨਿਟ ਵਿਕ ਚੁੱਕੀਆਂ ਹਨ। ਹੀਰੋ ਸਪਲੈਂਡਰ ਬਾਈਕ ਤੋਂ ਬਾਅਦ ਇਹ ਭਾਰਤ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਦੁਪਹੀਆ ਵਾਹਨ ਹੈ।

ਜਾਣੋ ਨਵੀਂ ਇਹ ਐਨੀਵਰਸਰੀ ਐਡੀਸ਼ਨ ਵਿੱਚ ਕੀ ਹੈ ਖਾਸ

ਐਕਟਿਵਾ ਦੇ ਐਨੀਵਰਸਰੀ ਐਡੀਸ਼ਨ ਦੀ ਲੁੱਕ ਬਦਲੀ ਹੈ। ਇਹ ਦੋ ਰੰਗ ਵਿਕਲਪ ਪਰਲ ਨਾਈਟਸਟਾਰ ਬਲੈਕ ਅਤੇ ਮੈਟ ਮਟੁਰਾ ਬ੍ਰਾਊਨ ਮੈਟਲਿਕ ਵਿੱਚ ਉਪਲਬਧ ਹੈ। ਇਸਦੇ ਸਾਈਡ ‘ਚ ਗੋਲਡ ਰੰਗ ਦਾ ਐਕਟਿਵਾ ਬੈਜ ਦਿੱਤਾ ਗਿਆ ਹੈ। ਇਸ ਦੇ ਫਰੰਟ ਅਤੇ ਸਾਈਡ ‘ਚ ਚਿੱਟੇ ਅਤੇ ਪੀਲੇ ਰੰਗ ਦੀਆਂ ਲੰਮੀਆਂ ਪੱਟੀਆਂ ਦਿੱਤੀਆਂ ਗਈਆਂ ਹਨ। ਇਸ ਵਿਚ ਕਾਲੇ ਸਟੀਲ ਵਹੀਲਸ ਅਤੇ ਕਾਲੇ ਕ੍ਰੈਕਕੇਸ ਕਵਰ ਹਨ।

ਇੰਜਨ ‘ਚ ਕੀਤਾ No Change

ਕੰਪਨੀ ਨੇ ਐਕਟਿਵਾ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ। ਇਸ ਵਿੱਚ ਐਕਟਿਵਾ 6ਜੀ ਵਿੱਚ ਪਹਿਲਾਂ ਤੋਂ ਉਪਲੱਬਧ ਬੀਐਸ 6 ਕੰਪਲਾਇੰਟ 109.5cc ਫਿਊਲ ਇੰਜੈਕਟ ਸਿੰਗਲ ਸਿਲੰਡਰ ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਹ ਇੰਜਨ 7.79 PS ਦੀ ਪਾਵਰ ਅਤੇ 8.79 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ LED ਹੈੱਡਲਾਈਟਾਂ, 12 ਇੰਚ ਦੇ ਫਰੰਟ ਵ੍ਹੀਲਜ਼, ਟੇਲੀਸਕੋਪਿਕ ਫਰੰਟ ਸਸਪੇਂਸ਼ਨ ਵਰਗੇ ਫੀਚਰਸ ਦਿੱਤੇ ਗਏ ਹਨ।

Car loan Information:

Calculate Car Loan EMI