ਨਵੀਂ ਦਿੱਲੀ: ਭਾਰਤੀ ਬਾਜ਼ਾਰ ‘ਚ Jeep Compass ਦੀ ਸਫਲਤਾ ਤੋਂ ਬਾਅਦ ਕੰਪਨੀ ਹੁਣ ਆਪਣੀ SUV ਲਾਈਨ-ਅਪ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। Jeep Compass ਫਿਏਟ ਕ੍ਰਿਸਲਰ ਆਟੋਮੋਬਾਈਲ ਦੇ ਰਾਂਜਾਂਗਾਓਂ ਪਲਾਂਟ ‘ਚ ਬਣਾਈ ਜਾ ਰਹੀ ਹੈ। ਹਾਲਾਂਕਿ ਕੰਪਨੀ ਆਪਣੀ Jeep Renegade ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜੋ ਕੰਪਾਸ ਦੇ ਹੇਠਾਂ ਹੋਵੇਗੀ। ਕੰਪਨੀ ਇਸ ਨੂੰ ਆਪਣੇ ਹਿੱਸੇ ‘ਚ ਬਿਹਤਰ ਆਫ ਰੋਡਿੰਗ ਸਮਰੱਥਾ ਪ੍ਰਦਾਨ ਕਰਨ ਲਈ ਇਕ ਫੋਰ-ਵ੍ਹੀਲ-ਡਰਾਈਵ ਪ੍ਰਣਾਲੀ ਵੀ ਸ਼ਾਮਲ ਕਰ ਸਕਦੀ ਹੈ।


Jeep Renegade ਨੂੰ ਕਈ ਵਾਰ ਟੈਸਟਿੰਗ ਦੌਰਾਨ ਵੀ ਦੇਖਿਆ ਗਿਆ ਸੀ। ਫਿਰ ਵੀ ਐਫਸੀਏ ਨੇ ਆਪਣੇ ਆਪ ਨੂੰ ਅਗਲੇ ਦੋ ਤੋਂ ਤਿੰਨ ਸਾਲਾਂ ‘ਚ ਨਵੇਂ ਮਾਡਲਾਂ ਨੂੰ ਲਾਂਚ ਕਰਨ ਲਈ ਤਿਆਰ ਕੀਤਾ ਹੈ। ਇਸ ਸਮੇਂ ਦੇ ਦੌਰਾਨ ਕੰਪਨੀ ਆਪਣੀ ਤਿੰਨ ਰੋਜ ਵਾਲੀ ਯੂਟਿਲਟੀ ਵਾਹਨ ਤੇ ਇੱਕ ਸਬ-ਚਾਰ-ਮੀਟਰ ਐਸਯੂਵੀ ਲਾਂਚ ਕਰੇਗੀ।


ਤਿੰਨ ਲਾਈਨ ਯੂਟਿਲਿਟੀ ਵਾਹਨ Compass 'ਤੇ ਅਧਾਰਤ ਹੈ ਤੇ ਭਾਰਤੀ ਬਾਜ਼ਾਰ ‘ਚ ਲਾਂਚ ਹੋਣ ਤੋਂ ਬਾਅਦ Toyota Fortuner ਅਤੇ Ford Endeavour ਨੂੰ ਸਖਤ ਮੁਕਾਬਲਾ ਦੇਵੇਗੀ। ਯੂਐਸ ਦੀ ਕਾਰ ਨਿਰਮਾਤਾ ਆਪਣੀ ਮਿਡ ਟਰਮ ਦੀ ਯੋਜਨਾ ਤਹਿਤ 2021 ‘ਚ ਇਕ ਪੂਰੇ ਆਕਾਰ ਦੀ ਐਸਯੂਵੀ ਲਾਂਚ ਕਰੇਗੀ ਤੇ Low D ਵਜੋਂ ਜਾਣੀ ਜਾਵੇਗੀ।


7 ਸੀਟਰ ਕੋਡਨੇਮ ਜੀਪ 598 ਹੈ ਤੇ ਬਹੁਤ ਸਾਰੇ ਡਿਜ਼ਾਈਨ ਤੱਤ ਕੰਪਾਸ ਤੋਂ ਲਏ ਜਾਣਗੇ। ਇਸ ਦੇ ਨਾਲ ਹੀ ਕੰਪਨੀ BS6 ਸਟੈਂਡਰਡ ਦੇ ਨਾਲ ਇੱਕ 2.0 ਲੀਟਰ ਪੈਟਰੋਲ ਤੇ ਡੀਜ਼ਲ ਇੰਜਨ ਨੂੰ ਸ਼ਾਮਲ ਕਰ ਸਕਦੀ ਹੈ।



Car loan Information:

Calculate Car Loan EMI