ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੇ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜੇ ਅਸੀਂ ਨਵੇਂ ਕੇਸਾਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਨਾਲ ਸੰਕਰਮਣ ਦੇ 83 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਾਰੂ ਵਾਇਰਸ ਕਾਰਨ 7 ਹਜ਼ਾਰ ਤੋਂ ਵੱਧ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੁਨੀਆ ਭਰ ‘ਚ ਕੋਰੋਨਾਵਾਇਰਸ ਦੀ ਲਾਗ ਦੀ ਕੁੱਲ ਗਿਣਤੀ 2,082,372 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੁੱਲ 134,560 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ।
ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ‘ਤੇ ਪਿਆ ਹੈ। ਇੱਥੇ ਇਸ ਵਾਇਰਸ ਕਾਰਨ 6 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।  ਅਮਰੀਕਾ ‘ਚ ਕੋਰੋਨਾਇਰਸ ਕਾਰਨ ਨਿਊਯਾਰਕ ਦੀ ਸਭ ਤੋਂ ਭੈੜੀ ਸਥਿਤੀ ਹੈ।  ਨਿਊਯਾਰਕ ਕੋਰੋਨਾ ਦੇ ਪ੍ਰਭਾਵ ਦਾ ਕੇਂਦਰ ਬਣ ਗਿਆ ਹੈ।  ਇਸ ਕਰਕੇ ਨਿਊਯਾਰਕ ਦੇ ਰਾਜਪਾਲ ਨੇ ਉਥੇ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਜਾਣੋ ਕਿਸ ਦੇਸ਼ 'ਚ ਕਿੰਨਾ ਬੁਰਾ ਹਾਲ?
ਦੇਸ਼ ਕੁੱਲ ਮਾਮਲੇ ਨਵੇਂ ਮਾਮਲੇ ਕੁੱਲ ਮੌਤਾਂ ਬੀਤੇ ਦਿਨ ਮੌਤਾਂ
ਅਮਰੀਕਾ 644,055 30,172 28,526 2,479
ਸਪੇਨ  180,659 6,599 18,812 557
ਇਟਲੀ 165,155 2,667 21,645 578
ਫਰਾਂਸ 147,863 4,560 17,167 1,438
ਜਰਮਨੀ 134,753 2,543 3,804 309
ਬ੍ਰਿਟੇਨ 98,476 4,603 12,868 761
ਇਹ ਵੀ ਪੜ੍ਹੋ :