ਮੰਗਲਵਾਰ ਸ਼ਾਮ ਤੋਂ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 18 ਮੌਤਾਂ ਮਹਾਰਾਸ਼ਟਰ, ਛੇ ਉੱਤਰ ਪ੍ਰਦੇਸ਼, ਗੁਜਰਾਤ ਤੋਂ ਚਾਰ, ਮੱਧ ਪ੍ਰਦੇਸ਼ ਤੋਂ ਤਿੰਨ, ਦਿੱਲੀ ਅਤੇ ਕਰਨਾਟਕ ਦੇ ਦੋ- ਦੋ ਅਤੇ ਤੇਲੰਗਾਨਾ, ਤਾਮਿਲਨਾਡੂ, ਪੰਜਾਬ ਅਤੇ ਮੇਘਾਲਿਆ ਤੋਂ ਤੋਂ ਇੱਕ-ਇੱਕ ਮੌਤ ਹੋਣ ਦੀ ਜਾਣਕਾਰੀ ਹੈ। ਕੁੱਲ 392 ਮੌਤਾਂ ‘ਚੋਂ ਮਹਾਰਾਸ਼ਟਰ ‘ਚ ਸਭ ਤੋਂ ਵੱਧ 178 ਮੌਤਾਂ ਹੋਈਆਂ, ਇਸ ਤੋਂ ਬਾਅਦ ਮੱਧ ਪ੍ਰਦੇਸ਼ ‘ਚ 53, ਦਿੱਲੀ ਅਤੇ ਗੁਜਰਾਤ ‘ਚ 30-30, ਤੇਲੰਗਾਨਾ ‘ਚ 18 ਮੌਤਾਂ ਹੋਈਆਂ।
ਪੰਜਾਬ ‘ਚ 13, ਤਾਮਿਲਨਾਡੂ ‘ਚ 12 ਮੌਤਾਂ ਹੋਈਆਂ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਅਤੇ ਕਰਨਾਟਕ ‘ਚ 11-11 ਮੌਤਾਂ ਹੋਈਆਂ ਹਨ। ਆਂਧਰਾ ਪ੍ਰਦੇਸ਼ ‘ਚ ਨੌਂ ਮੌਤਾਂ, ਪੱਛਮੀ ਬੰਗਾਲ ‘ਚ ਸੱਤ ਮੌਤਾਂ ਹੋਈਆਂ ਹਨ। ਜੰਮੂ-ਕਸ਼ਮੀਰ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕੇਰਲ, ਹਰਿਆਣਾ ਅਤੇ ਰਾਜਸਥਾਨ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਝਾਰਖੰਡ ‘ਚ ਦੋ ਮੌਤਾਂ ਹੋ ਚੁੱਕੀਆਂ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੇਘਾਲਿਆ, ਬਿਹਾਰ, ਹਿਮਾਚਲ ਪ੍ਰਦੇਸ਼, ਓਡੀਸ਼ਾ ਅਤੇ ਅਸਾਮ ‘ਚ ਇੱਕ - ਇੱਕ ਮੌਤ ਹੋਈ।
ਇਹ ਵੀ ਪੜ੍ਹੋ :