ਨਵੀਂ ਦਿੱਲੀ: ਜਨਤਕ ਥਾਵਾਂ 'ਤੇ ਥੁੱਕਣਾ ਹੁਣ ਕਤਲ ਕਰਨ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਹੁਣ ਜਨਤਕ ਥਾਵਾਂ 'ਤੇ ਥੁੱਕਣ ‘ਤੇ ਕੁਝ ਸੌ ਰੁਪਏ ਜੁਰਮਾਨੇ ਦੀ ਸਜ਼ਾ ਤੋਂ ਲੈ ਕੇ ਕਤਲ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ‘ਚ ਲੌਕਡਾਊਨ ਲਈ ਜਾਰੀ ਕੀਤੇ ਆਪਣੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਹੈ ਕਿ ਇਹ ਕੰਮ ਤਬਾਹੀ ਪ੍ਰਬੰਧਨ ਐਕਟ ਅਧੀਨ ਇਕ ਜੁਰਮ ਹੋਵੇਗਾ।
ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ(Coronavirus) ਖੰਘ ਅਤੇ ਛਿੱਕਣ ਕਾਰਨ ਹਵਾ ‘ਚ ਫੈਲਦੀਆਂ ਬੂੰਦਾਂ ਨਾਲ ਫੈਲਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜਦ ਕੋਈ ਗੁਟਖਾ ਜਾਂ ਸੁਪਾਰੀ ਖਾਣ ਤੋਂ ਬਾਅਦ ਥੁੱਕਦਾ ਹੈ, ਤਾਂ ਕੋਰੋਨਾਵਾਇਰਸ ਫੈਲਣ ਦਾ ਖ਼ਤਰਾ ਹੁੰਦਾ ਹੈ।
Coronavirus Full Update: ਦੇਸ਼ ‘ਚ ਕੋਰੋਨਾਵਾਇਰਸ ਦੇ ਕੁੱਲ 11,933 ਮਾਮਲੇ, ਹੁਣ ਤੱਕ 392 ਲੋਕਾਂ ਦੀ ਲਈ ਜਾਨ
ਦੇਸ਼ ‘ਚ 170 ਹੌਟਸਪੌਟ ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ:
ਮੰਤਰਾਲੇ ਨੇ ਦੇਸ਼ ‘ਚ ਕੋਰੋਨਾਵਾਇਰਸ ਦੇ ਵੱਧ ਪ੍ਰਸਾਰ ਨਾਲ 170 ਹੌਟਸਪੌਟ ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ। ਇਸ ਤੋਂ ਇਲਾਵਾ ਵਾਇਰਸ ਦੇ ਪ੍ਰਭਾਵ ਵਾਲੇ 207 ਅਜਿਹੇ ਜ਼ਿਲ੍ਹਿਆਂ ਦੀ ਵੀ ਪਛਾਣ ਕੀਤੀ ਗਈ ਹੈ, ਜੋ ਕਿ ਹੌਟਸਪੌਟ ਨਹੀਂ ਹਨ, ਪਰ ਲਾਗ ਦੀ ਵਿਕਾਸ ਦਰ ਨੂੰ ਵੇਖਦੇ ਹੋਏ, ਇਨ੍ਹਾਂ ਜ਼ਿਲ੍ਹਿਆਂ ਨੂੰ ਸੰਭਾਵਿਤ ਹੌਟਸਪੌਟਸ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਬੁੱਧਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਦੇਸ਼ ਵਿੱਚ ਹੁਣ ਤੱਕ ਕਮਿਊਨਿਟੀ ਇਨਫੈਕਸ਼ਨ ਦੀ ਸਥਿਤੀ ਪੈਦਾ ਹੋਈ ਹੈ।
ਇਹ ਵੀ ਪੜ੍ਹੋ :