ਨਵੀਂ ਦਿੱਲੀ: ਜੇ ਤੁਸੀਂ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਹੋ ਤੇ ਤੁਹਾਡੇ ਕੋਲ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਕਾਰ ਹੈ ਤਾਂ ਸੁਚੇਤ ਰਹੋ। ਅਜਿਹੀਆਂ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਲੈ ਜਾਣਾ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਦਿੱਲੀ ਸਰਕਾਰ ਅਜਿਹੇ ਕਾਰ ਮਾਲਕਾਂ 'ਤੇ 10,000 ਰੁਪਏ ਦਾ ਜ਼ੁਰਮਾਨਾ ਵਸੂਲੇਗੀ। ਅਜਿਹੀਆਂ ਕਾਰਾਂ ਚਲਾਉਣ ਵਾਲਿਆਂ 'ਤੇ ਸਰਕਾਰ ਸਖਤ ਹੋ ਗਈ ਹੈ ਤੇ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਲਈ ਚੇਤਾਵਨੀ ਜਾਰੀ ਕੀਤੀ ਹੈ।


ਪੁਰਾਣੀ ਗੱਡੀ ਸਕੈਰੇਪ ਕਰਵਾਉ


ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 10 ਸਾਲ ਪੁਰਾਣੀ ਡੀਜ਼ਲ ਕਾਰ ਤੇ 15 ਸਾਲ ਪੁਰਾਣੀ ਪੈਟਰੋਲ ਕਾਰ ਨੂੰ ਜਲਦੀ ਹੀ ਸਕੈਰੇਪ ਕਰਵਾ ਲਓ, ਨਹੀਂ ਤਾਂ ਅਜਿਹੀ ਕਾਰ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੇ ਅਜਿਹੀ ਕੋਈ ਕਾਰ ਸੜਕ ‘ਤੇ ਡ੍ਰਾਈਵਿੰਗ ਕਰਦਿਆਂ ਮਿਲਦੀ ਹੈ ਤਾਂ ਵਾਹਨ ਨੂੰ ਜ਼ਬਤ ਕਰ ਲਿਆ ਜਾਵੇਗਾ ਤੇ 10,000 ਰੁਪਏ ਜੁਰਮਾਨਾ ਵੀ ਲਾਇਆ ਜਾਵੇਗਾ। ਕਾਰ ਮਾਲਕਾਂ ਨੂੰ ਕਾਰ ਸਿਰਫ ਉਦੋਂ ਵਾਪਸ ਮਿਲੇਗੀ ਜਦੋਂ ਉਨ੍ਹਾਂ ਵੱਲੋਂ ਹਲਫੀਆ ਬਿਆਨ ਦਿੱਤਾ ਜਾਵੇਗਾ ਵਾਹਨ ਸੜਕ ਉਤੇ ਨਹੀਂ ਚੱਲੇਗਾ ਤੇ ਸਕਰੈਪ ਕਰਵਾ ਦਿੱਤਾ ਜਾਵੇਗਾ।


ਚਾਰ ਜੰਸੀਆਂ ਅਧਿਕਾਰਤ ਹਨ


ਦਿੱਲੀ ਦੇ ਟ੍ਰਾਂਸਪੋਰਟ ਵਿਭਾਗ ਨੇ ਚਾਰ ਏਜੰਸੀਆਂ ਨੂੰ ਵਾਹਨ ਸਕੈਰੇਪ ਕਰਨ ਦਾ ਅਧਿਕਾਰ ਦਿੱਤਾ ਹੈ ਪਰ ਕਾਰ ਮਾਲਕ ਆਪਣੀਆਂ ਪੁਰਾਣੀਆਂ ਕਾਰਾਂ ਨੂੰ ਸਕੈਰੇਪ ਨਹੀਂ ਕਰਵਾ ਰਹੇ ਹਨ। ਅੰਕੜਿਆਂ ਅਨੁਸਾਰ ਤਾਲਾਬੰਦੀ ਤੋਂ ਇਲਾਵਾ ਇਨ੍ਹਾਂ ਚਾਰ ਏਜੰਸੀਆਂ ਵਿੱਚ ਹਰ ਮਹੀਨੇ ਸਿਰਫ 600 ਵਾਹਨ ਸਕੈਰੇਪ ਲਈ ਆ ਰਹੇ ਹਨ। ਜਦੋਂਕਿ ਚਾਰੇ ਏਜੰਸੀਆਂ ਵਿੱਚ ਹਰ ਮਹੀਨੇ 12 ਹਜ਼ਾਰ ਵਾਹਨ ਸਕੈਰੇਪ ਕੀਤੇ ਜਾ ਸਕਦੇ ਹਨ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ।


ਇਹ ਵੀ ਪੜ੍ਹੋKKR ਨੇ Mika Singh ‘ਤੇ ਬੇਟੀ ਦੀ ਮੋਰਫਡ ਤਸਵੀਰਾਂ ਦੀ ਵੀਡੀਓ ਜਾਰੀ ਕਰਨ ਦੀ ਧਮਕੀ ਦਾ ਦੋਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI