Car loan Information:
Calculate Car Loan EMIਕੀ ਤੁਸੀਂ ਸ਼ਾਨ ਨਾਲ 1.5 ਲੱਖ ਦੇ ਸਕੂਟਰ ਦੀ ਸਵਾਰੀ ਲਈ ਤਿਆਰ ਹੋ !
ਏਬੀਪੀ ਸਾਂਝਾ | 18 Oct 2019 06:41 PM (IST)
ਟੂ-ਵਹੀਲਰ ਤੇ ਥ੍ਰੀ ਵਹੀਲਰ ਦੇ ਬਾਜ਼ਾਰ ‘ਚ ਬਜਾਜ ਦਾ ਨਾਂ ਕਾਫੀ ਫੇਮਸ ਹੈ। ਲੋਕ ਇਸ ਕੰਪਨੀ ਦੇ ਵਹੀਕਲਸ ਨੂੰ ਖਰੀਦਣ ਲਈ ਆਸਾਨੀ ਨਾਲ ਤਿਆਰ ਹੋ ਜਾਂਦੇ ਹਨ। ਹਾਲ ਹੀ ‘ਚ ਬਜਾਜ ਨੇ ਆਪਣੇ ਚੇਤਕ ਸਕੂਟਰ ਨੂੰ ਫੇਰ ਤੋਂ ਬਾਜ਼ਾਰ ‘ਚ ਉਤਾਰਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਟੂ-ਵਹੀਲਰ ਤੇ ਥ੍ਰੀ ਵਹੀਲਰ ਦੇ ਬਾਜ਼ਾਰ ‘ਚ ਬਜਾਜ ਦਾ ਨਾਂ ਕਾਫੀ ਫੇਮਸ ਹੈ। ਲੋਕ ਇਸ ਕੰਪਨੀ ਦੇ ਵਹੀਕਲਸ ਨੂੰ ਖਰੀਦਣ ਲਈ ਆਸਾਨੀ ਨਾਲ ਤਿਆਰ ਹੋ ਜਾਂਦੇ ਹਨ। ਹਾਲ ਹੀ ‘ਚ ਬਜਾਜ ਨੇ ਆਪਣੇ ਚੇਤਕ ਸਕੂਟਰ ਨੂੰ ਫੇਰ ਤੋਂ ਬਾਜ਼ਾਰ ‘ਚ ਉਤਾਰਣ ਦਾ ਐਲਾਨ ਕੀਤਾ ਹੈ। ਇਹ ਸਕੂਟਰ ਇਲੈਕਟ੍ਰੋਨਿਕ ਅੰਦਾਜ਼ ‘ਚ ਆਵੇਗਾ ਤੇ ਜਨਵਰੀ 2020 ‘ਚ ਇਲੈਕਟ੍ਰੋਨਿਕ ਵਹੀਕਲ ਦੀ ਲਾਂਚਿੰਗ ਹੋਵੇਗੀ। ਇਹ ਸਕੂਟਰ ਚਾਲਕ ਪਲਾਟ ‘ਚ ਬਣਾਇਆ ਜਾਵੇਗਾ ਤੇ ਕੰਪਨੀ ਦੇ ਪ੍ਰੋ-ਬਾਈਕਿੰਗ ਡੀਲਰਾਂ ਰਾਹੀਂ ਵੇਚਿਆ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 1.50 ਲੱਖ ਤੋਂ ਜ਼ਿਆਦਾ ਨਹੀਂ ਹੋਵੇਗੀ। ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਬਜਾਜ ਬ੍ਰਾਂਡ ਦੇ ਸਕੂਟਰ ਲਈ ਕੀ ਤੁਸੀਂ ਡੇਢ ਲੱਖ ਰੁਪਏ ਖ਼ਰਚ ਕਰਨ ਨੂੰ ਤਿਆਰ ਹੋ। ਹੁਣ ਤੁਹਾਨੂੰ ਦੱਸਦੇ ਹਾਂ ਸਕੂਟਰ ਦੀਆਂ ਖਾਸ ਗੱਲਾਂ: ਹੁਣ ਤਕ ਦੀ ਮਿਲੀ ਜਾਣਕਾਰੀ ਮੁਤਾਬਕ ਸਕੂਟਰ 2 ਮੋਡ ‘ਚ ਮਿਲੇਗਾ। ਇੱਕ ਮੋਡ ਹੋਵੇਗਾ ਜਿਸ ‘ਚ ਪ੍ਰਤੀ ਚਾਰਜ ‘ਤੇ 95 ਕਿਮੀ ਦੀ ਰੇਂਜ ਮਿਲੇਗੀ। ਦੂਜਾ ਮੋਡ ਹੈ ਸਪੋਰਟਸ ਮੋਡ ਜਿਸ ‘ਤੇ ਇੱਕ ਚਾਰਜ ‘ਤੇ 85 ਕਿਮੀ ਦੀ ਰੇਂਜ ਮਿਲੇਗੀ। ਸਕੂਟਰ ਛੇ ਕੱਲਰ ਆਪਸ਼ਨ ‘ਚ ਉਪਲੱਬਧ ਹੋਵੇਗਾ। ਬਿਜਲੀ ਨਾਲ ਚਾਰਜ ਹੋਣ ਵਾਲੇ ਇਸ ਸਕੂਟਰ ਦੀ ਲਾਗਤ ਘੱਟ ਹੁੰਦੀ ਹੈ ਤੇ ਇਹ ਤੁਹਾਨੂੰ ਵੈਲਿਊ ਫਾਰ ਮਨੀ ਮਿਲਦੀ ਹੈ। ਬੁੱਧਵਾਰ 16 ਅਕਤੂਬਰ ਨੂੰ ਸੜਕ ਤੇ ਆਵਾਜਾਈ ਮੰਤਰੀ ਨੇ ਨੀਤੀ ਵਿਭਾਗ ਦੇ ਮੁਖ ਕਾਰਜਕਾਰੀ ਅਮਿਤਾਭ ਕਾਂਤ ਤੇ ਬਜਾਜ ਆਟੋ ਦੇ ਮੁੱਖ ਅਧਿਕਾਰੀ ਰਾਜੀਵ ਬਜਾਜ ਦੀ ਮੌਜੂਦਗੀ ‘ਚ ਇਸ ਸਕੂਟਰ ਨੂੰ ਪੇਸ਼ ਕੀਤਾ।