ਫਗਵਾੜਾ: ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦਾ ਵਿਰੋਧ ਕੀਤਾ। ਫਗਵਾੜਾ ਵਿੱਚ ਨਕੋਦਰ ਰੋਡ 'ਤੇ ਜਦੋਂ ਕੈਪਟਨ ਦਾ ਰੋਡ ਸ਼ੋਅ ਪਹੁੰਚਿਆ ਤਾਂ ਲੋਕ ਇਨਸਾਫ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਕੈਪਟਨ ਦਾ ਵਿਰੋਧ ਕੀਤਾ।


ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਅੱਜ ਤੋਂ ਢਾਈ ਸਾਲ ਪਹਿਲਾਂ ਜਦੋਂ ਕੈਪਟਨ ਨੇ ਵੋਟਾਂ ਲੈਣੀਆਂ ਸੀ ਤਾਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਨਸ਼ਾ ਖ਼ਤਮ ਕਰਨ ਦੀ ਸੌਂਹ ਖਾਧੀ ਸੀ, ਪਰ ਅੱਜ ਦੇ ਹਾਲਾਤ ਵੇਖੇ ਜਾਣ ਤਾਂ ਨਸ਼ਾ ਪਹਿਲਾ ਨਾਲੋਂ ਹੋਰ ਵੀ ਵਧਿਆ ਹੈ।


ਉਨ੍ਹਾਂ ਵਿਰੋਧ ਕੀਤਾ ਕਿ ਕੈਪਟਨ ਸਰਕਰ ਵੱਲੋਂ ਰੁਜ਼ਗਰ ਮੇਲੇ ਲਏ ਜਾਂਦੇ ਹਨ, ਉਹ ਸਿਰਫ ਖਾਨਾਪੂਰਤੀ ਹੀ ਹੈ। ਰੁਜ਼ਗਰ ਮੇਲਿਆਂ ਵਿੱਚ ਸਿਰਫ 5000 ਰੁਪਏ ਤਕ ਦੀ ਨੌਕਰੀ ਹੀ ਦਿੱਤੀ ਜਾਂਦੀ ਹੈ ਜਦ ਕਿ ਆਪਣੀ ਪੜ੍ਹਾਈ 'ਤੇ ਨੌਜਵਾਨਾਂ ਦੇ ਲੱਖਾਂ ਰੁਪਏ ਖਰਚ ਹੋਏ ਹਨ।