ਚੰਡੀਗੜ੍ਹ: ਪੰਜਾਬ ਪੁਲਿਸ ਇੱਕ ਵਾਰ ਮੁੜ ਦਾਗਦਾਰ ਹੋ ਗਈ ਹੈ। ਇਸ ਵਾਰ ਏਆਈਜੀ ਪੱਧਰ ਦਾ ਅਫਸਰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਿਆ ਹੈ। ਇਸ ਮਾਮਲੇ ਨਾਲ ਹੋਰ ਵੀ ਦਿਲ ਕੰਬਾਊ ਸੱਚਾਈਆਂ ਸਾਹਮਣੇ ਆ ਰਹੀਆਂ ਹਨ। ਚਰਚਿਤ ਪੁਲਿਸ ਅਫਸਰ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਪੜਤਾਲ ਮਗਰੋਂ ਏਆਈਜੀ ਅਸ਼ੀਸ਼ ਕਪੂਰ ਨੂੰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ ਸੀ। ਉਨ੍ਹਾਂ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪੁਲਿਸ ਅਫਸਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਮੁਤਾਬਕ ਇੱਕ ਮਹਿਲਾ ਨੇ ਕਿਹਾ ਹੈ ਕਿ 2 ਜੁਲਾਈ ਨੂੰ ਮੁਹਾਲੀ ਦੀ ਡਿਊਟੀ ਮੈਜਿਸਟਰੇਟ ਰੁਚੀ ਕੰਬੋਜ ਦੀ ਅਦਾਲਤ ਵਿੱਚ ਧਾਰਾ 164 ਤਹਿਤ ਦਰਜ ਬਿਆਨਾਂ ਨੂੰ ਹੀ ਮਾਮਲੇ ਸਬੰਧੀ ਬਿਆਨ ਮੰਨਿਆ ਜਾਵੇ। ਪੁਲਿਸ ਮੁਤਾਬਕ ਪਹਿਲੀ ਮਈ ਨੂੰ ਦਰਜ ਐਫਆਈਆਰ ਨੰਬਰ 3 ਵਿੱਚ ਧਾਰਾ 376 (ਏ) (ਬੀ) (ਡੀ), 376 (ਸੀ) (ਸੀ) ਤੇ 354, 419 ਤੇ 506 ਦਾ ਵਾਧਾ ਕਰ ਦਿੱਤਾ ਹੈ।
ਮਹਿਲਾ ਨੇ ਬਿਆਨਾਂ ਵਿੱਚ ਇੰਕਸ਼ਾਫ਼ ਕੀਤਾ ਹੈ ਕਿ ਅਸ਼ੀਸ਼ ਕੁਮਾਰ ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ ਤਾਂ ਜੇਲ੍ਹ ਦੇ ਅੰਦਰ ਹੀ ਉਸ ਨਾਲ ਮੇਲ ਜੋਲ ਹੋਇਆ। ਪੁਲਿਸ ਅਧਿਕਾਰੀਆਂ ਮੁਤਾਬਕ ਕਿਸੇ ਵੀ ਪੁਲਿਸ ਅਫ਼ਸਰ ਦੇ ਜੇਲ੍ਹ ਜਾਂ ਥਾਣੇ ਅੰਦਰ ਕਿਸੇ ਮਹਿਲਾ ਨਾਲ ਸਥਾਪਤ ਹੋਏ ਸਬੰਧਾਂ ਨੂੰ ਬੇਹੱਦ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਹ ਅਪਰਾਧ ‘ਹਿਰਾਸਤੀ ਬਲਾਤਕਾਰ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਅਸ਼ੀਸ਼ ਕਪੂਰ ’ਤੇ ਮਹਿਲਾ ਨਾਲ ਜ਼ਿਆਦਤੀ ਕਰਨ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਆਈਜੀ ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਪਟਿਆਲਾ ਜੇਲ੍ਹ ਵਿੱਚ ਜੇਲ੍ਹ ਅਫ਼ਸਰਾਂ ਵੱਲੋਂ ਚਲਾਈਆਂ ਜਾਂਦੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਂਚ ਵਿੱਢੀ। ਇਸ ਮਾਮਲੇ ਵਿੱਚ ਸਰਕਾਰ ਨੇ ਕਈ ਜੇਲ੍ਹ ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਤੇ ਕੇਸ ਦਰਜ ਕੀਤੇ।
ਇਸੇ ਦੌਰਾਨ ਹੀ ਉਕਤ ਮਹਿਲਾ ਨੇ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਸ਼ਿਕਾਇਤ ਦੇ ਕੇ ਏਆਈਜੀ ਅਸ਼ੀਸ਼ ਕਪੂਰ ’ਤੇ ਧੱਕੇਸ਼ਾਹੀ ਕਰਨ ਤੇ ਜ਼ੀਰਕਪੁਰ ਥਾਣੇ ਵਿੱਚ ਝੂਠਾ ਕੇਸ ਦਰਜ ਕਰਵਾਉਣ ਦੇ ਕਥਿਤ ਦੋਸ਼ ਲਾਏ। ਆਈਜੀ ਨੇ ਸ਼ਿਕਾਇਤ ਦੇ ਅਧਾਰ ’ਤੇ ਉਕਤ ਮਹਿਲਾ ਦੇ ਅਦਾਲਤ ਵਿੱਚ ਧਾਰਾ 364 ਅਧੀਨ ਬਿਆਨ ਦਰਜ ਕਰਾ ਦਿੱਤੇ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ।
ਪੰਜਾਬ ਪੁਲਿਸ ਦੀ ਖਾਕੀ 'ਤੇ ਇੱਕ ਹੋਰ 'ਕਲੰਕ'
ਏਬੀਪੀ ਸਾਂਝਾ
Updated at:
18 Oct 2019 12:14 PM (IST)
ਪੰਜਾਬ ਪੁਲਿਸ ਇੱਕ ਵਾਰ ਮੁੜ ਦਾਗਦਾਰ ਹੋ ਗਈ ਹੈ। ਇਸ ਵਾਰ ਏਆਈਜੀ ਪੱਧਰ ਦਾ ਅਫਸਰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਿਆ ਹੈ। ਇਸ ਮਾਮਲੇ ਨਾਲ ਹੋਰ ਵੀ ਦਿਲ ਕੰਬਾਊ ਸੱਚਾਈਆਂ ਸਾਹਮਣੇ ਆ ਰਹੀਆਂ ਹਨ। ਚਰਚਿਤ ਪੁਲਿਸ ਅਫਸਰ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਪੜਤਾਲ ਮਗਰੋਂ ਏਆਈਜੀ ਅਸ਼ੀਸ਼ ਕਪੂਰ ਨੂੰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ ਸੀ। ਉਨ੍ਹਾਂ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪੁਲਿਸ ਅਫਸਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -