ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਣ ਕੰਪਨੀ ਮਾਰੂਤੀ Maruti Suzuki ਨੇ ਹਾਲ ਹੀ ਵਿੱਚ ਆਪਣੀ ਪ੍ਰੀਮੀਅਮ MPV XL6 ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਸ MPV ਨੂੰ ਆਪਣੇ ਪ੍ਰੀਮੀਅਮ ਆਊਟਲੈੱਟ Nexa ਰਾਹੀਂ ਵੇਚੇਗੀ। ਗਾਹਕ ਇਸ ਨੂੰ ਸਮਾਰਟਫੋਨ ਐਪ ਜਾਂ ਨੈਕਸਾ ਡੀਲਰਸ਼ਿਪ ਰਾਹੀਂ ਬੁੱਕ ਕਰਵਾ ਸਕਦੇ ਹਨ। Maruti XL6 ਵਿੱਚ ਕਿਹੜੇ ਵੈਰੀਐਂਟ, ਇੰਜਣ ਤੇ ਰੰਗ ਆਦਿ ਬਾਰੇ ਦੱਸਣ ਜਾ ਰਹੇ ਹਾਂ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ Maruti XL6 ਵਿੱਚ ਦੋ ਵੈਰੀਐਂਟ Zeta ਤੇ Alpha ਹੀ ਦਿੱਤੇ ਜਾਣਗੇ। ਮਾਰੂਤੀ XL6 ਛੇ ਰੰਗਾਂ Premium Silver, Magma Gray, Auburn Red, Brave Khaki (New), Arctic White ਤੇ Nexa Blue ਵਿੱਚ ਆਵੇਗੀ। ਹੋ ਸਕਦਾ ਹੈ ਕਿ ਇਹ ਕਾਰ ਖਾਕੀ ਰੰਗ ਵਿੱਚ ਵੀ ਆਵੇ। ਇੰਜਣ ਦੀ ਗੱਲ ਕਰੀਏ ਤਾਂ Maruti XL6 ਵਿੱਚ 1.5 ਲੀਟਰ ਦਾ K15B ਪੈਟਰੋਲ ਇੰਜਣ ਆਵੇਗਾ ਜੋ BS6 ਮਾਪਦੰਡ ਦੇ ਹਿਸਾਬ ਨਾਲ ਤਿਆਰ ਹੋਵੇਗਾ। ਇਹ ਇੰਜਣ 105 PS ਦੀ ਪਾਵਰ ਤੇ 138 Nm ਦਾ ਟਾਰਕ ਦੇਵੇਗਾ। ਇਹ ਇੰਜਣ ਨੂੰ ਮੈਨੂਅਲ ਗੀਅਰਬਾਕਸ ਨਾਲ 19.01 kmpl ਦੀ ਐਵਰੇਜ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ 17.99 kmpl ਦੀ ਮਾਈਲੇਜ ਦੇਵੇਗਾ। ਮਾਰੂਤੀ ਦੀ XL6 ਦੀ ਕੀਮਤ 9.5 ਲੱਖ ਰੁਪਏ ਤੋਂ ਲੈ ਕੇ 11.50 ਲੱਖ ਰੁਪਏ ਤਕ ਹੋ ਸਕਦੀ ਹੈ। ਇਸ ਦਾ ਸਿੱਧਾ ਮੁਕਾਬਲਾ ਮਹਿੰਦਰਾ ਦੀ ਮਰਾਜ਼ੋ ਨਾਲ ਹੋਵੇਗਾ।

Car loan Information:

Calculate Car Loan EMI