ਨਵੀਂ ਦਿੱਲੀ: ਕੀਆ ਮੋਟਰਜ਼ ਇੰਡੀਆ ਆਂਧਰਾ ਪ੍ਰਦੇਸ਼ ਵਿੱਚ ਆਪਣੇ ਨਿਰਮਾਣ ਪਲਾਂਟ ਵਿੱਚ ਲਗਪਗ 408 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਪੂਰਾ ਵਾਹਨ ਉਦਯੋਗ ਮੁਸ਼ਕਲ ਦੌਰ ਚੋਂ ਲੰਘ ਰਿਹਾ ਹੈ। ਲੌਕਡਾਊਨ ਤੋਂ ਬਾਅਦ ਸਮਾਜਿਕ ਦੂਰੀ ਅਤੇ ਆਰਥਿਕ ਕਾਰਨਾਂ ਕਰਕੇ ਇਸ ਸੈਕਟਰ ਵਿੱਚ ਵੱਡੀ ਗਿਰਾਵਟ ਆਈ ਹੈ।


ਅਨੰਤਪੁਰ ਮੈਨੂਫੈਕਚਰਿੰਗ ਪਲਾਂਟ ਵਿੱਚ ਨਵੇਂ ਨਿਵੇਸ਼ ਦਾ ਐਲਾਨ ਕੀਆ ਮੋਟਰਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਕੁਕਿਨ ਸਿਮ ਨੇ ਇੱਕ ਸਮਾਗਮ ਦੌਰਾਨ ਕੀਤਾ। ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਨੇ ਅਗਸਤ 2019 ਵਿਚ ਭਾਰਤੀ ਕਾਰ ਬਾਜ਼ਾਰ ਵਿਚ SUV ਕਾਰ Seltos ਵਜੋਂ ਆਪਣਾ ਪਹਿਲਾ ਉਤਪਾਦ ਪੇਸ਼ ਕੀਤਾ। mid-size SUV ਸੈਗਮੈਂਟ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਗਈ।

ਸੇਲਟੋਸ ਨੇ ਇਸ ਸੈਗਮੈਂਟ ‘ਚ ਚਾਰ ਸਾਲਾ ਤੋਂ ਰਾਜ ਰੱਖਣ ਵਾਲੀ ਹੁੰਡਈ ਕ੍ਰੇਟਾ ਨੂੰ ਸਿੱਧਾ ਮੁਕਾਬਲਾ ਦਿੱਤਾ। ਸੇਲਟੋਸ ਦਸੰਬਰ 2019 ਤਕ ਹਰ ਮਹੀਨੇ ਇਸ ਸੈਗਮੈਂਟ ਵਿਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਸੀ। ਆਉਣ ਵਾਲੇ ਮਹੀਨਿਆਂ ਵਿਚ ਦੋਵਾਂ ਐਸਯੂਵੀ ਵਿਚਾਲੇ ਮੁਕਾਬਲਾ ਹੋਰ ਵੱਡਾ ਹੋ ਜਾਵੇਗਾ ਕਿਉਂਕਿ ਨਵੀਂ ਜੈਨਰੇਸ਼ਨ ਕ੍ਰੇਟਾ ਆ ਗਈ ਹੈ ਅਤੇ ਇਸ ਦੀ ਚੰਗੀ ਵਿਕਰੀ ਵੀ ਹੋ ਰਹੀ ਹੈ।

ਸੇਲਟੋਸ ਦੀ ਵਿਕਰੀ ਬ੍ਰਾਂਡ ਨੂੰ ਮਾਰਚ 2020 ਵਿਚ ਪੈਸੇਂਜਰ ਯੂਵੀ ਦੇ ਵਿਕਰੀ ਚਾਰਟ ਦੇ ਸਿਖਰ ‘ਤੇ ਪਾਉਣ ਲਈ ਕਾਫ਼ੀ ਸੀ। ਇਸ ਦੀ ਪ੍ਰਸਿੱਧੀ ਨੂੰ ਅੱਗੇ ਵਧਾਉਣ ਲਈ ਕੀਆ ਮੋਟਰਜ਼ ਇਸ ਸਾਲ ਦੇ ਦੂਜੇ ਅੱਧ ਵਿਚ ਇੱਕ ਹੋਰ ਐਸਯੂਵੀ ਪੇਸ਼ ਕਰਨ ਜਾ ਰਹੀ ਹੈ।

ਇਸ ਕਾਰ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ:

ਸੇਲਟੋਸ ਅਤੇ ਗ੍ਰੈਂਡ ਕਾਰਨੀਵਾਲ ਤੋਂ ਬਾਅਦ ਨਵੀਂ ਐਸਯੂਵੀ ਦੀ ਸ਼ੁਰੂਆਤ ਭਾਰਤ ਵਿਚ ਕੀਆ ਦੀ ਲਾਈਨ ਅਪ ਨੂੰ ਹੋਰ ਮਜ਼ਬੂਤ ​​ਕਰੇਗੀ। ਹੁੰਡਈ ਦੀ ਮਲਕੀਅਤ ਵਾਲੀ ਕੰਪਨੀ ਕੀਆ ਮੋਟਰਜ਼ ਹਰ ਛੇ ਮਹੀਨਿਆਂ ਵਿੱਚ ਇੱਕ ਨਵੀਂ ਕਾਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਕੀਆ ਮੋਟਰਜ਼ ਇੰਡੀਆ ਨਵੀਂ ਕਾਰ ਕੀਆ ਸੋਲ ਨੂੰ ਭਾਰਤ 'ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਕਾਰ ਨੂੰ ਪੈਟਰੋਲ ਅਤੇ ਇਲੈਕਟ੍ਰਿਕ ਦੋਵਾਂ ਮਾੱਡਲਾਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI