ਕੋਰੋਨਾ ਸੰਕਟ 'ਚ ਕਾਰਾਂ ਦੀ ਵਿਕਰੀ 'ਤੇ ਵੀ ਨਾਕਾਰਾਤਮਕ ਪ੍ਰਭਾਵ ਪਿਆ ਹੈ। ਅਜਿਹੇ 'ਚ ਕੰਪਨੀਆਂ ਵਿਕਰੀ ਨੂੰ ਰਫਤਾਰ ਦੇਣ ਲਈ ਆਪਣੇ ਗਾਹਕਾਂ ਨੂੰ ਕਈ ਆਫਰ ਪੇਸ਼ ਕਰ ਰਹੀਆਂ ਹਨ। ਕੰਪਨੀਆਂ ਆਪਣੀਆਂ ਗੱਡੀਆਂ 'ਤੇ ਭਾਰੀ ਛੋਟ ਤੇ ਫਾਇਦੇ ਦੇ ਰਹੀਆਂ ਹਨ।ਤਾਂ ਜੋ ਵਿਕਰੀ ਨੂੰ ਹੁਲਾਰਾ ਮਿਲ ਸਕੇ। ਇਸ ਤਹਿਤ Mahindra ਵੀ ਇਸ ਮਹੀਨੇ ਆਪਣੀਆਂ ਚੋਣਵੀਆਂ ਕਾਰਾਂ 'ਤੇ ਲੱਖਾਂ ਦੇ ਫਾਇਦੇ ਦੇ ਰਹੀ ਹੈ। ਆਓ ਜਾਣਦੇ ਹਾਂ ਕਿ ਕਿਸ ਕਾਰ 'ਤੇ ਕਿੰਨਾ ਫਾਇਦਾ ਮਿਲ ਰਿਹਾ ਹੈ।


Mahindra Alturas


ਮਹਿੰਦਰਾ ਆਪਣੀ ਪ੍ਰੀਮੀਅਮ SUV Mahindra Alturas G4 'ਤੇ ਕਾਫੀ ਰਿਆਇਤ ਦੇ ਰਹੀ ਹੈ। ਜੇਕਰ ਤੁਸੀਂ ਇਸ ਮਹੀਨੇ ਕਾਰ ਖਰੀਦਦੇ ਹੋ ਤਾਂ ਤਹਾਨੂੰ 3.05 ਲੱਖ ਰੁਪਏ ਦੀ ਛੋਟ ਮਿਲੇਗੀ। ਇਸ 'ਚ 2.40 ਲੱਖ ਰੁਪਏ ਦਾ ਕੈਸ਼ ਡਿਸਕਾਊਂਟ, 50 ਹਜ਼ਾਰ ਰੁਪਏ ਐਕਸਚੇਂਜ਼ ਬੋਨਸ ਤੇ 15 ਹਜ਼ਾਰ ਰੁਪਏ ਦਾ ਕਾਰਪੋਰੇਟ ਬੈਨੀਫਿਟ ਦਿੱਤਾ ਜਾ ਰਿਹਾ ਹੈ।


Mahindra Scorpio


ਇਸ ਮਹੀਨੇ ਮਹਿੰਦਰਾ ਸਕਾਰਪੀਓ ਖਰੀਦਣ 'ਤੇ ਤੁਸੀਂ 60,000 ਰੁਪਏ ਤਕ ਦਾ ਫਾਇਦਾ ਲੈ ਸਕਦੇ ਹੋ। ਇਸ 'ਚ 20 ਹਜ਼ਾਰ ਰੁਪਏ ਦੇ ਕੈਸ਼ ਡਿਸਕਾਊਂਟ ਤੋਂ ਇਲਾਵਾ 25 ਹਜ਼ਾਰ ਰੁਪਏ ਦਾ ਬੋਨਸ ਤੇ ਪੰਜ ਹਜ਼ਾਰ ਰੁਪਏ ਦਾ ਕਾਰਪੋਰੇਟ ਡਿਸਕਾਊਂਟ ਲੈ ਸਕਦੇ ਹੋ। ਕੰਪਨੀ ਇਸ ਮਹੀਨੇ ਆਪਣੇ ਗਾਹਕਾਂ ਨੂੰ 10 ਹਜ਼ਾਰ ਰੁਪਏ ਦਾ ਵੱਖਰੇ ਤੌਰ 'ਤੇ ਵੀ ਫਾਇਦਾ ਦੇ ਰਹੀ ਹੈ।


Mahindra XUV500


XUV500 ਨੂੰ ਇਸ ਮਹੀਨੇ ਖਰੀਦਣ 'ਤੇ 56,760 ਰੁਪਏ ਤਕ ਦਾ ਫਾਇਦਾ ਮਿਲ ਰਿਹਾ ਹੈ। ਇਸ 'ਚ 12,760 ਰੁਪਏ ਤਕ ਦਾ ਕੈਸ਼ ਡਿਸਕਾਊਂਟ, 30 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਬੋਨਸ ਤੇ 9 ਹਜ਼ਾਰ ਰੁਪਏ ਤਕ ਦਾ ਕਾਰਪੋਰੇਟ ਬੈਨੀਫਿਟ ਮਿਲ ਰਿਹਾ ਹੈ। ਇਸ ਕਾਰ 'ਤੇ ਵੀ ਪੰਜ ਹਜ਼ਾਰ ਰੁਪਏ ਦਾ ਵਖਰੇ ਤੌਰ 'ਤੇ ਫਾਇਦਾ ਦਿੱਤਾ ਜਾ ਰਿਹਾ ਹੈ।


Mahindra Marazzo MPV


ਆਪਣੀ ਇਸ ਪ੍ਰੀਮੀਅਮ MPV 'ਤੇ ਮਹਿੰਦਰਾ 41 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ। ਇਸ 'ਚ 15-15 ਹਜ਼ਾਰ ਰੁਪਏ ਦੇ ਕੈਸ਼ ਤੇ ਐਕਸਚੇਂਜ ਡਿਸਕਾਊਂਟ ਤੋਂ ਇਲਾਵਾ ਛੇ ਹਜ਼ਾਰ ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ। ਇਸ 'ਚ ਪੰਜ ਹਜ਼ਾਰ ਰੁਪਏ ਦਾ ਐਡੀਸ਼ਨਲ ਬੈਨੀਫਿਟਸ ਮਿਲ ਰਹੇ ਹਨ।


Mahindra XUV300


ਮਹਿੰਦਰਾ XUV300 ਨੂੰ ਤੁਸੀਂ ਜੇਕਰ ਇਸ ਮਹੀਨੇ 'ਚ ਆਪਣੇ ਘਰ ਲਿਆਉਂਦੇ ਹੋ ਤਾਂ ਤਹਾਨੂੰ 25 ਹਜ਼ਾਰ ਰੁਪਏ ਤਕ ਦਾ ਕੈਸ਼ ਤੇ 4500 ਰੁਪਏ ਤਕ ਦਾ ਐਕਸਚੇਂਜ ਬੋਨਸ ਮਿਲੇਗਾ।


Mahindra KUV100 NXT


ਮਹਿੰਦਰਾ KUV100 NXT 'ਤੇ ਵੀ ਕੰਪਨੀ 62,055 ਰੁਪਏ ਦਾ ਫਾਇਦਾ ਦੇ ਰਹੀ ਹੈ। ਇਸ 'ਚ 33,055 ਰੁਪਏ ਤਕ ਦੇ ਕੈਸ਼ ਡਿਸਕਾਊਂਟ ਤੋਂ ਇਲਾਵਾ 20 ਹਜ਼ਾਰ ਰੁਪਏ ਤਕ ਐਕਸਚੇਂਜ਼ ਬੋਨਸ ਤੇ ਚਾਰ ਹਜ਼ਾਰ ਰੁਪਏ ਤਕ ਦੇ ਕਾਰਪੋਰੇਟ ਬੈਨੀਫਿਟਸ ਮਿਲ ਰਹੇ ਹਨ। ਇਸ ਤੋਂ ਇਲਾਵਾ ਵੀ ਗਾਹਕਾਂ ਨੂੰ ਪੰਜ ਹਜ਼ਾਰ ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ।


Mahindra Bolero:


ਇਨ੍ਹਾਂ ਸਭ ਤੋਂ ਇਲਾਵਾ ਮਹਿੰਦਰਾ ਬੋਲੈਰੋ ਤੋਂ ਕੰਪਨੀ 13,500 ਰੁਪਏ ਤਕ ਦਾ ਫਾਇਦਾ ਦੇ ਰਹੀ ਹੈ। ਇਸ 'ਚ 10 ਹਜ਼ਾਰ ਰੁਪਏ ਦੇ ਕੈਸ਼ ਬੈਨੀਫਿਟ ਤੇ 3500 ਰੁਪਏ ਦਾ ਐਕਸਚੇਂਜ ਬੋਨਸ ਗਾਹਕਾਂ ਨੂੰ ਮਿਲ ਰਿਹਾ ਹੈ।


Tata ਵੀ ਦੇ ਰਹੀ ਡਿਸਕਾਊਂਟ:


Tata Motors ਸਤੰਬਰ ਮਹੀਨੇ 'ਚ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਲੈਕੇ ਆਈ ਹੈ। ਟਾਟਾ ਆਪਣੀਆਂ ਕਾਰਾਂ ਜਿਵੇਂ Nexon, Tigor, Altroz, Tiago ਅਤੇ Harrier 'ਤੇ ਛੋਟ ਦੇ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕਾਰਾਂ ਤੇ ਕੰਪਨੀ ਸਸਤੀ EMI ਦੀ ਵੀ ਸੁਵਿਧਾ ਦੇ ਰਹੀ ਹੈ। ਕੰਪਨੀ ਇਹ ਡਿਸਕਾਊਂਟ ਪ੍ਰੀਮੀਅਮ ਹੈਚਬੈਕ ਅਲਟ੍ਰੋਜ ਨੂੰ ਛੱਡ ਕੇ ਸਾਰੇ ਵਾਹਨਾਂ 'ਤੇ ਦੇ ਰਹੀ ਹੈ।


ਸੰਯੁਕਤ ਰਾਸ਼ਟਰ ਦੀ ਚੇਤਾਵਨੀ: ਕੋਰੋਨਾ ਨਾਲ ਵਧੇਗੀ ਗਰੀਬੀ-ਭੁੱਖਮਰੀ, ਸਿੱਖਿਆ ਸਥਿਤੀ ਹੋਵੇਗੀ ਖਰਾਬ, ਜ਼ਿਆਦਾ ਬੱਚਿਆਂ ਦੀ ਹੋਵੇਗੀ ਮੌਤ


Weather update: ਇਨ੍ਹਾਂ ਥਾਵਾਂ 'ਤੇ ਬਾਰਸ਼ ਦਾ ਅਲਰਟ, ਗੜਗੜਾਹਟ ਨਾਲ ਵਰ੍ਹੇਗਾ ਮੀਂਹ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Car loan Information:

Calculate Car Loan EMI