ਸੰਯੁਕਤ ਰਾਸ਼ਟਰ ਦੇ ਸਿਖਰਲੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਕੌਮਾਂਤਰੀ ਮਹਾਮਾਰੀ ਨੇ ਭੇਦਭਾਵ ਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਧਾ ਦਿੱਤੀ ਹੈ। ਇਸ ਨਾਲ ਸੰਘਰਸ਼ ਹੋਰ ਵਧ ਸਕਦਾ ਹੈ। ਦੁਨੀਆਂ ਦੇ ਸਭ ਤੋਂ ਕਮਜ਼ੋਰ ਦੇਸ਼ਾਂ 'ਚ ਇਸ ਦੇ ਨਤੀਜੇ ਵਾਇਰਸ ਦੇ ਪ੍ਰਭਾਵ ਤੋਂ ਵੀ ਜ਼ਿਆਦਾ ਹੋ ਸਕਦੇ ਹਨ।

Continues below advertisement


ਸੰਯੁਕਤ ਰਾਸ਼ਟਰ ਦੀ ਸਿਆਸੀ ਪ੍ਰਮੁੱਖ ਰੋਜ਼ਮੈਰੀ ਡਿਕਾਰਲੀ ਤੇ ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਮਾਮਲਿਆਂ ਦੇ ਮੁਖੀ ਮਾਰਕ ਲੋਕਾਕ ਨੇ ਬੁੱਧਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਾਹਮਣੇ ਮਹਾਮਾਰੀ ਕਾਰਨ ਦੁਨੀਆਂ ਭਰ 'ਚ ਪੈਣ ਵਾਲੇ ਅਸਰ ਦੀ ਗੰਭੀਰ ਸਮੱਸਿਆ ਬਾਰੇ ਗੱਲ ਕੀਤੀ।


ਲੋਕਾਕ ਨੇ ਪਰਿਸ਼ਦ ਨੂੰ ਸੁਚੇਤ ਕੀਤਾ ਕਿ ਕਮਜ਼ੋਰ ਦੇਸ਼ਾਂ 'ਚ ਕੋਵਿਡ-19 ਸੰਕਟ ਕਾਰਨ ਸਿਹਤ 'ਤੇ ਪੈਣ ਵਾਲੇ ਅਪ੍ਰਤੱਖ ਅਸਰ ਕਾਰਨ ਗਰੀਬੀ ਵਧੇਗੀ, ਔਸਤ ਉਮਰ ਘੱਟ ਹੋਵੇਗੀ, ਭੁੱਖਮਰੀ ਵਧੇਗੀ, ਸਿੱਖਿਆ ਦੀ ਸਥਿਤੀ ਖਰਾਬ ਹੋਵੇਗੀ ਤੇ ਜ਼ਿਆਦਾ ਬੱਚਿਆਂ ਦੀ ਮੌਤ ਹੋਵੇਗੀ।


ਉਨ੍ਹਾਂ ਕਿਹਾ ਕੋਰੋਨਾ ਮਹਾਮਾਰੀ ਕਾਰਨ ਦੁਨੀਆਂ ਭਰ 'ਚ 8,60,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੋ ਚੁੱਕੀ ਹੈ। ਦੋ ਕਰੋੜ, 60 ਲੱਖ ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਲੋਕਾਕ ਨੇ ਕਿਹਾ ਵਾਇਰਸ ਦੇ ਇਕ ਤਿਹਾਈ ਕੇਸ ਮਨੁੱਖਤਾਵਾਦੀ ਜਾਂ ਸ਼ਰਨਾਰਥੀ ਸੰਕਟਾਂ ਨਾਲ ਜੂਝ ਰਹੇ ਦੇਸ਼ਾਂ ਜਾਂ ਕਮਜ਼ੋਰ ਦੇਸ਼ਾਂ 'ਚੋਂ ਸਾਹਮਣੇ ਆਏ ਹਨ। ਪਰ ਇਹ ਦੇਸ਼ ਮਹਾਮਾਰੀ ਨਾਲ ਅਸਲ 'ਚ ਕਿੰਨੇ ਪ੍ਰਭਾਵਿਤ ਹਨ। ਇਸ ਗੱਲ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।


Weather update: ਇਨ੍ਹਾਂ ਥਾਵਾਂ 'ਤੇ ਬਾਰਸ਼ ਦਾ ਅਲਰਟ, ਗੜਗੜਾਹਟ ਨਾਲ ਵਰ੍ਹੇਗਾ ਮੀਂਹ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ