ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਗੈਰਮੌਜੂਦਗੀ 'ਚ ਬੀਐਮਸੀ ਨੇ ਉਨ੍ਹਾਂ ਦੇ ਦਫਤਰ 'ਚ ਹੋਈ ਕਥਿਤ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਸੁਰੱਖਿਆ 'ਚ ਕੰਗਣਾ ਮੁੰਬਈ ਪਹੁੰਚੀ ਅਤੇ ਆਪਣੇ ਦਫਤਰ ਗਈ। ਜਿੱਥੇ ਉਨ੍ਹਾਂ ਬੀਐਮਸੀ ਵੱਲੋਂ ਕੀਤੀ ਕਾਰਵਾਈ ਦਾ ਵੀਡੀਓ ਸ਼ੇਅਰ ਕੀਤਾ। ਜਿਸ ਤੋਂ ਬਾਅਦ ਲੋਕ ਬੀਐਮਸੀ 'ਤੇ ਮਹਾਰਾਸ਼ਟਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆਏ। ਕੰਗਣਾ ਹੁਣ ਆਪਣੇ ਮੁੰਬਈ ਸਥਿਤ ਫਲੈਟ 'ਚ ਹੈ। ਬੀਐਮਸੀ ਨੇ ਉਨ੍ਹਾਂ ਨੂੰ ਹੋਮ ਕਆਰੰਟੀਨ 'ਚ ਛੋਟ ਦਿੱਤੀ ਹੈ।


ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਮੁੰਬਈ 'ਚ ਨਿਯਮ ਹੈ ਕਿ ਬਾਹਰ ਤੋਂ ਆਉਣ ਵਾਲੇ ਹਰ ਸ਼ਖਸ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ। ਪਰ ਕੰਗਣਾ ਨੂੰ ਕੁਆਰੰਟੀਨ ਰਹਿਣ ਦੀ ਲੋੜ ਨਹੀਂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੀਐਮਸੀ ਨੇ ਕੰਗਣਾ ਨੂੰ 14 ਦਿਨ ਦੇ ਹੋਮ ਕੁਆਰੰਟੀਨ ਨਿਯਮਾਂ ਤੋਂ ਛੋਟ ਦਿੱਤੀ ਹੈ। ਸੂਬੇ ਤੋਂ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਨਿਯਮਾਂ ਮੁਤਾਬਕ ਹੋਮ ਕੁਆਰੰਟੀਨ ਰਹਿਣਾ ਪੈਂਦਾ ਹੈ।


ਬੀਐਮਸੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਰੰਗਣਾ ਰਣੌਤ ਨੇ ਹੋਮ ਕੁਆਰੰਟੀਨ ਦੇ ਨਿਯਮ ਤੋਂ ਛੋਟ ਦੀ ਮੰਗ ਕਰਦਿਆਂ ਇਕ ਆਨਲਾਈਨ ਅਰਜ਼ੀ ਦਿੱਤੀ ਸੀ। ਉਹ ਇਥੇ ਇਕ ਹਫਤੇ ਤੋਂ ਵੀ ਘੱਟ ਸਮਾਂ ਰਹਿਣ ਵਾਲੀ ਹੈ। ਇਸ ਲਈ ਉਸ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਅਧਿਕਾਰੀ ਮੁਤਾਬਕ ਕੰਗਣਾ 14 ਸਤੰਬਰ ਤਕ ਮੁੰਬਈ ਤੋਂ ਜਾਵੇਗੀ।


ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣਗੇ Rafale, ਅੰਬਾਲਾ ਏਅਰਬੇਸ 'ਤੇ ਕੀਤੇ ਅੱਜ ਕੀਤੇ ਜਾਣਗੇ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ