3 ਹਜ਼ਾਰ ਕਰੋੜ ਤੋਂ ਵੱਧ ਦਾ ਘਾਟਾ:
ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ 'ਮਹਿੰਦਰਾ ਅਤੇ ਮਹਿੰਦਰਾ' ਨੂੰ 2019-20 ਦੀ ਆਖਰੀ ਤਿਮਾਹੀ 'ਚ ਵੱਡਾ ਘਾਟਾ ਪਿਆ ਹੈ। ਤਾਲਾਬੰਦੀ ਤੋਂ ਪਹਿਲਾਂ ਮਾਰਚ ਵਿੱਚ ਖ਼ਤਮ ਹੋਈ ਆਖਰੀ ਤਿਮਾਹੀ ਵਿੱਚ, ਕੰਪਨੀ ਨੂੰ 3 ਹਜ਼ਾਰ ਕਰੋੜ ਤੋਂ ਵੱਧ ਦਾ ਘਾਟਾ ਪਿਆ ਹੈ।
ਸ਼ੁੱਕਰਵਾਰ, 12 ਜੂਨ ਨੂੰ ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਲਈ ਆਪਣੇ ਨਤੀਜੇ ਐਲਾਨ ਕੀਤੇ। ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ‘ਚ ਇਸ ਨੂੰ 3,255 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਹ ਘਾਟੇ ਮਹਿੰਦਰਾ ਅਤੇ ਮਹਿੰਦਰਾ ਵਾਹਨ ਨਿਰਮਾਤਾਵਾਂ ਦੇ ਨਤੀਜਿਆਂ ਨੂੰ ਮਿਲਾ ਕੇ ਹਨ। ਕੰਪਨੀ ਨੇ 2018-19 ਦੀ ਇਸੇ ਤਿਮਾਹੀ ‘ਚ 969 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ।
ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਕੰਪਨੀ ਦਾ ਮਾਲੀਆ (ਕਮਾਈ) ਵੀ ਘੱਟ ਗਿਆ ਹੈ। ਇਸ ਵਾਰ ਕੰਪਨੀ ਦਾ ਕੁਲ ਮਾਲੀਆ ਸਿਰਫ 9,005 ਕਰੋੜ ਸੀ, ਜੋ ਕਿ 2018-19 ਦੀ ਇਸੇ ਤਿਮਾਹੀ ‘ਚ ਦਰਜ 13,808 ਕਰੋੜ ਰੁਪਏ ਤੋਂ 35 ਪ੍ਰਤੀਸ਼ਤ ਘੱਟ ਹੈ।
ਕੋਰੋਨਾ ਮਹਾਮਾਰੀ ਦੌਰਾਨ ਇਮਰਾਨ ਖਾਨ ਨੇ ਪੇਸ਼ ਕੀਤਾ 7,130 ਅਰਬ ਰੁਪਏ ਦਾ ਬਜਟ, ਲਏ ਕਈ ਵਿਵਾਦਿਤ ਫੈਸਲੇ
ਵਾਹਨ ਦੀ ਵਿਕਰੀ ‘ਚ ਗਿਰਾਵਟ:
ਕੰਪਨੀ ਨੇ ਜਨਵਰੀ ਤੋਂ ਮਾਰਚ ਦਰਮਿਆਨ ਕੁੱਲ 86,351 ਵਾਹਨ ਵੇਚੇ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 47 ਪ੍ਰਤੀਸ਼ਤ ਘੱਟ ਸੀ। ਕੰਪਨੀ ਨੇ ਜਨਵਰੀ ਤੋਂ ਮਾਰਚ (2019) ਦੇ ਵਿਚਕਾਰ 1 ਲੱਖ 63 ਹਜ਼ਾਰ 937 ਵਾਹਨ ਵੇਚੇ ਸੀ।
ਕਾਰਾਂ ਦੀ ਮੰਗ ਘਟੀ, ਸਕੂਟੀ-ਬਾਈਕ ਦੀ ਵਧੀ, ਕੰਪਨੀਆਂ ਪ੍ਰੋਡਕਸ਼ਨ ਵਧਾਉਣ ਲੱਗੀਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Car loan Information:
Calculate Car Loan EMI