ਕੋਰੋਨਾ ਮਹਾਮਾਰੀ ਦੌਰਾਨ ਇਮਰਾਨ ਖਾਨ ਨੇ ਪੇਸ਼ ਕੀਤਾ 7,130 ਅਰਬ ਰੁਪਏ ਦਾ ਬਜਟ, ਲਏ ਕਈ ਵਿਵਾਦਿਤ ਫੈਸਲੇ

ਏਬੀਪੀ ਸਾਂਝਾ Updated at: 13 Jun 2020 10:09 AM (IST)

ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੇਂ ਵਿੱਤੀ ਵਰ੍ਹੇ ਲਈ 7,130 ਬਿਲੀਅਨ ਰੁਪਏ ਦਾ “ਕੋਰੋਨਾ ਬਜਟ” ਪੇਸ਼ ਕੀਤਾ, ਜਿਸ ਵਿੱਚੋਂ 1,289 ਬਿਲੀਅਨ ਰੁਪਏ ਰੱਖਿਆ ਬਜਟ ਲਈ ਨਿਰਧਾਰਤ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 4.7 ਫ਼ੀਸਦ ਵੱਧ ਹੈ।

NEXT PREV
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੇਂ ਵਿੱਤੀ ਵਰ੍ਹੇ ਲਈ 7,130 ਅਰਬ ਰੁਪਏ ਦਾ “ਕੋਰੋਨਾ ਬਜਟ” ਪੇਸ਼ ਕੀਤਾ, ਜਿਸ ਵਿੱਚੋਂ 1,289 ਅਰਬ ਰੁਪਏ  ਰੱਖਿਆ ਬਜਟ ਲਈ ਨਿਰਧਾਰਤ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 4.7 ਫ਼ੀਸਦ ਵੱਧ ਹੈ। ਪਿਛਲੇ ਸਾਲ ਰੱਖਿਆ ਬਜਟ 1,227 ਅਰਬ ਰੁਪਏ ਸੀ।


ਸਰਕਾਰ ਨੇ ਅਗਲੇ ਸਾਲ ਲਈ ਜੀਡੀਪੀ ਵਿਕਾਸ ਦਰ ਨੂੰ 2.1 ਪ੍ਰਤੀਸ਼ਤ ਰੱਖਣ ਦਾ ਟੀਚਾ ਮਿੱਥਿਆ ਹੈ।



ਉਦਯੋਗ ਅਤੇ ਉਤਪਾਦਨ ਮੰਤਰੀ ਹੁੱਮਾਦ ਅਜ਼ਹਰ ਨੇ ਕਿਹਾ,

ਇਹ ਬਜਟ ਕੋਰੋਨਾਵਾਇਰਸ ਮਹਾਮਾਰੀ ਕਾਰਨ ਮੌਜੂਦਾ ਨਾਜ਼ੁਕ ਸਥਿਤੀ 'ਤੇ ਅਧਾਰਤ ਹੈ। ਇਸ ਲਈ, ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕੋਈ ਨਵਾਂ ਟੈਕਸ ਨਹੀਂ ਲਗਾ ਰਹੇ ਹਾਂ। -


ਉਨ੍ਹਾਂ ਕਿਹਾ ਕਿ ਸਰਕਾਰ ਦਾ ਕੁਲ ਖਰਚਾ 7,137 ਅਰਬ ਰੁਪਏ ਹੋਣ ਦਾ ਪ੍ਰਸਤਾਵ ਹੈ, ਜਦਕਿ ਮਾਲੀਆ ਘਾਟਾ 3,437 ਅਰਬ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਕੁਲ ਟੈਕਸ ਮਾਲੀਆ 6,573 ਅਰਬ ਰੁਪਏ ਹੋਵੇਗਾ।

ਬਜਟ ਦੇ ਸਭ ਤੋਂ ਵਿਵਾਦਪੂਰਨ ਫੈਸਲਿਆਂ ‘ਚੋਂ ਇਕ ਸੀ ਸੇਵਾ ਕਰਨ ਵਾਲੇ ਅਤੇ ਸੇਵਾਮੁਕਤ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ‘ਚ ਵਾਧੇ ਨੂੰ ਰੋਕਣਾ ਜੋ ਆਮ ਤੌਰ 'ਤੇ ਹਰ ਬਜਟ ‘ਚ ਵਧਾਇਆ ਜਾਂਦਾ ਸੀ।

ਸਮਾਜਿਕ ਦੂਰੀ ਅਤੇ ਸਾਵਧਾਨੀ ਦੇ ਉਪਾਅ ਨਾਲ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ:

ਹੁੱਮਾਦ ਅਜ਼ਹਰ ਨੇ ਕਿਹਾ ਕਿ ਤਾਲਾਬੰਦੀ, ਸਮਾਜਿਕ ਦੂਰੀ ਅਤੇ ਸਾਵਧਾਨੀ ਦੇ ਉਪਾਵਾਂ ਨੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਵਿਸ਼ਵ ਦੀ ਆਰਥਿਕਤਾ ਦੀ ਤਰ੍ਹਾਂ, ਪਾਕਿਸਤਾਨ ਦੀ ਆਰਥਿਕਤਾ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਤ ਹੋਈ ਹੈ।

ਪਾਕਿਸਤਾਨ ਨੇ ਮੁੜ ਕੀਤੀ ਸੀਜ਼ਫਾਇਰ ਦੀ ਉਲੰਘਣਾ, ਔਰਤ ਦੀ ਮੌਤ

ਉਨ੍ਹਾਂ ਕਿਹਾ ਕਿ ਸਰਕਾਰ ਟੈਕਸ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਪਾਕਿਸਤਾਨ ‘ਚ ਟੈਕਸ-ਜੀਡੀਪੀ ਅਨੁਪਾਤ 11 ਪ੍ਰਤੀਸ਼ਤ ਹੈ, ਜੋ ਕਿ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਸਦ ‘ਚ ਹੰਗਾਮਾ ਪੈਦਾ ਕਰ ਦਿੱਤਾ, ਪਰ ਮੰਤਰੀ ਨੇ ਆਪਣਾ ਬਜਟ ਭਾਸ਼ਣ ਜਾਰੀ ਰੱਖਿਆ।

ਆਸਟਰੇਲੀਆ 'ਚ ਇਸ ਫਾਰਮੂਲੇ ਤਹਿਤ ਹੋਵੇਗਾ ਟੀ20 ਵਿਸ਼ਵ ਕੱਪ, ਪ੍ਰਧਾਨ ਮੰਤਰੀ ਨੇ ਦਿੱਤੇ ਸੰਕੇਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.