Car loan Information:
Calculate Car Loan EMIਨਿੱਕੀ ਕਾਰ ਨਾਲ ਮਾਰੂਤੀ ਇਸ ਵਰ੍ਹੇ ਦੇਵੇਗੀ ਵੱਡਾ ਸਰਪ੍ਰਾਈਜ਼
ਏਬੀਪੀ ਸਾਂਝਾ | 16 Apr 2020 01:46 PM (IST)
ਕੰਪਨੀ ਨੇ ਆਪਣੀਆਂ ਡੀਜ਼ਲ ਕਾਰਾਂ ਬੰਦ ਕਰ ਕੇ ਪੈਟ੍ਰੋਲ ਗੱਡੀਆਂ 'ਤੇ ਹੀ ਨਿਰਭਰਤਾ ਦਿਖਾਈ ਹੈ। ਇਸੇ ਤਹਿਤ ਖ਼ਬਰ ਮਿਲੀ ਹੈ ਕਿ ਮਾਰੂਤੀ ਆਪਣੀ ਮੌਜੂਦਾ ਕਾਰ Celerio ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹੈ।
ਨਵੀਂ ਦਿੱਲੀ: Maruti Suzuki ਨੇ ਪਿਛਲੇ ਸਾਲ ਹੀ ਆਪਣੀ S-Presso ਤੇ XL6 ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਸੀ। ਇਹ ਗੱਡੀਆਂ ਕੰਪਨੀ ਲਈ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਮਾਰੂਤੀ ਲਗਾਤਾਰ ਆਪਣੀਆਂ ਸਾਰੀਆਂ ਕਾਰਾਂ ਨੂੰ ਨਵੇਂ BS6 ਮਾਪਦੰਡਾਂ ਦੇ ਹਿਸਾਬ ਨਾਲ ਜੰਗੀ ਪੱਧਰ 'ਤੇ ਤਬਦੀਲ ਕਰ ਰਹੀ ਹੈ। ਕੰਪਨੀ ਨੇ ਆਪਣੀਆਂ ਡੀਜ਼ਲ ਕਾਰਾਂ ਬੰਦ ਕਰ ਕੇ ਪੈਟ੍ਰੋਲ ਗੱਡੀਆਂ 'ਤੇ ਹੀ ਨਿਰਭਰਤਾ ਦਿਖਾਈ ਹੈ। ਇਸੇ ਤਹਿਤ ਖ਼ਬਰ ਮਿਲੀ ਹੈ ਕਿ ਮਾਰੂਤੀ ਆਪਣੀ ਮੌਜੂਦਾ ਕਾਰ Celerio ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਕੰਪਨੀ Celerio ਨੂੰ ਇਸ ਸਾਲ ਦੇ ਅੰਤ ਤਕ ਨਵੇਂ ਰੂਪ ਵਿੱਚ ਪੇਸ਼ ਕਰ ਸਕਦੀ ਹੈ। ਬਾਹਰੀ ਤੇ ਅੰਦਰੂਨੀ ਬਦਲਾਅ ਤੋਂ ਇਲਾਵਾ ਮੌਜੂਦਾ ਸਿਲੇਰੀਓ ਵਿੱਚ ਆਉਂਦਾ 1.0 ਲੀਟਰ ਦਾ K10B, ਤਿੰਨ ਸਿਲੰਡਰ ਵਾਲਾ ਪੈਟਰੋਲ ਇੰਜਣ ਹੁਣ BS6 ਮਾਪਦੰਡਾਂ ਮੁਤਾਬਕ ਹੋਵੇਗਾ। ਇਹ ਇੰਜਣ 67 bhp ਦੀ ਪਾਵਰ ਤੇ 90 Nm ਦੀ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨਾਲ 5-ਸਪੀਡ ਮੈਨੂਅਲ ਜਾਂ AMT ਗੀਅਰਬਾਕਸ ਵੀ ਮਿਲੇਗਾ। ਤਾਜ਼ਾ ਰਿਪੋਰਟਾਂ ਮੁਤਾਬਕ ਮਾਰੂਤੀ ਸੁਜ਼ੂਕੀ ਆਪਣੇ 800 ਸੀਸੀ ਮਾਡਲ 'ਤੇ ਵੀ ਕੰਮ ਕਰ ਰਹੀ ਹੈ ਜਿਸ ਨੂੰ ਅਗਲੇ ਸਾਲ ਤਕ ਬਾਜ਼ਾਰ ਵਿੱਚ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਸਿਲੇਰੀਓ ਤੇ ਅਲਟੋ 800 ਜਿਹੀਆਂ ਕਾਰਾਂ ਨਾਲ ਮਾਰੂਤੀ Hyundai Santro, Renault Kwid ਤੇ Tata Tiago ਨੂੰ ਟੱਕਰ ਦੇਵੇਗੀ।