ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ (Maruti Suzuki) ਨੇ ਬੀਐਸ 6 ਦੇ ਦੌਰ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ ਪੈਟਰੋਲ ਕਾਰਾਂ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਭਵਿੱਖ ਵਿੱਚ ਕੰਪਨੀ ਇਲੈਕਟ੍ਰਿਕ ਕਾਰਾਂ (electronic cars) ਦੀ ਵਿਕਰੀ ‘ਤੇ ਧਿਆਨ ਦੇਵੇਗੀ। ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਹੁਣ ਅਗਲੇ ਮਹੀਨੇ ਬੀਐਸ 6 ਦੇ ਨਿਯਮਾਂ ਨੂੰ ਅਪਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸਦੇ ਨਾਲ ਹੀ ਕੰਪਨੀ ਦੇ ਪੋਰਟਫੋਲੀਓ ਦੇ ਸਾਰੇ ਮਾਡਲਾਂ ਪੂਰੀ ਤਰ੍ਹਾਂ ਸਖ਼ਤ ਨਿਯਮਾਂ ਦੀ ਪਾਲਣਾ ਕਰਨਗੇ। ਕੰਪਨੀ ਆਪਣੇ ਸਾਰੇ ਮਾਡਲਾਂ ਦੇ ਡੀਜ਼ਲ ਵਰਜਨ ਨੂੰ ਬੰਦ ਕਰ ਦੇਵੇਗੀ। ਕੰਪਨੀ ਮੁਤਾਬਕ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਦੀ ਮੰਗ ਘੱਟੀ ਹੈ। ਜੇ ਕੰਪਨੀ ਦੇ ਪਿਛਲੇ ਮਹੀਨੇ ਦੀ ਵਿਕਰੀ ਦੇ ਅੰਕੜਿਆਂ ‘ਤੇ ਨਜ਼ਰ ਮਾਰਿਏ ਤਾਂ ਕੁੱਲ ਕਾਰਾਂ ਚੋਂ ਸਿਰਫ 15 ਪ੍ਰਤੀਸ਼ਤ ਹੀ ਡੀਜ਼ਲ ਨਾਲ ਚੱਲਦੀਆਂ ਸੀ। ਇਸ ਲਈ ਮਾਰੂਤੀ ਸੁਜ਼ੂਕੀ ਨੇ ਆਪਣੇ ਮੌਜੂਦਾ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੱਤ ਕਾਰਾਂ ਦਾ ਡੀਜ਼ਲ ਵਰਜਨ ਕੰਪਨੀ ਦੁਆਰਾ ਰੋਕਿਆ ਗਿਆ। ਮਾਰੂਤੀ ਸੁਜ਼ੂਕੀ ਸਵਿਫਟ ਮਾਰੂਤੀ ਸੁਜ਼ੂਕੀ ਬਾਲੇਨੋ ਮਾਰੂਤੀ ਡਿਜ਼ਾਇਰ ਮਾਰੂਤੀ ਕਿਆਜ਼ ਮਾਰੂਤੀ ਅਰਟੀਗਾ ਮਾਰੂਤੀ ਐਸ ਕਰਾਸ ਮਾਰੂਤੀ ਵਿਟਾਰਾ ਬਰੇਜ਼ਾ