ਲਾਹੌਰ/ਅਟਾਰੀ : ਪਾਕਿਸਤਾਨੀ ਨਾਗਰਿਕ ਨੂੰ ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਸੀ, ਵਿਚੋਂ ਦੋ ਕੋਵਿਡ -19 (COVID_19) ਲਈ ਸ਼ੁੱਕਰਵਾਰ ਨੂੰ ਲਾਹੌਰ ਪਹੁੰਚਣ ‘ਤੇ ਸਕਾਰਾਤਮਕ ਟੈਸਟ ਕੀਤੇ।ਹਮੀਦਾਂ ਬਾਨੋ ਅਤੇ ਉਸ ਦੀ ਬੇਟੀ ਮੈਦਾ ਰਹਿਮਾਨ ਵਾਸੀ ਸੰਧਾ ਰੋਡ, ਲਾਹੌਰ ਨੇ ਕੋਰੋਨਾਵਾਇਰਸ (Coronavirus) ਲਈ ਪੌਜ਼ੇਟਿਵ ਟੈਸਟ ਕੀਤਾ ਹੈ।


ਇਹ ਦੋਵੇਂ 41 ਪਾਕਿਸਤਾਨੀ ਨਾਗਰਿਕਾਂ ਦੇ ਜੱਥੇ ਦਾ ਹਿੱਸਾ ਸਨ, ਜਿਨ੍ਹਾਂ ਨੂੰ ਅਟਾਰੀ ਅੰਤਰਰਾਸ਼ਟਰੀ ਸਰਹੱਦ ਤੋਂ ਪਾਕਿਸਤਾਨ ਵਿੱਚ ਆਪਣੇ ਘਰਾਂ ਤਕ ਪਹੁੰਚਣ ਲਈ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ।

ਸੂਤਰਾਂ ਮੁਤਾਬਕ ਜੱਥੇ 'ਚ ਸ਼ਾਮਲ ਸਾਰੇ ਲੋਕਾਂ ਨੂੰ ਲਾਹੌਰ ਵਿੱਚ ਅਲੱਗ-ਥਲੱਗ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੇ ਗਲ਼ੇ ਅਤੇ ਨੱਕ ਤੋਂ ਸੈਂਪਲ ਲੈ ਕਿ ਵਾਇਰਲੌਜੀ ਟੈਸਟ ਲਈ ਭੇਜੇ ਗਏ ਸਨ, ਜਿਸ ਤੋਂ ਬਾਅਦ ਇਹ ਮਾਂ ਅਤੇ ਧੀ ਦੋਵੇਂ ਪੌਜ਼ੇਟਿਵ ਟੈਸਟ ਕੀਤੀਆਂ ਗਈਆਂ।

ਇਸ ਮੌਕੇ ਅਟਾਰੀ ਅੰਤਰਰਾਸ਼ਟਰੀ ਸਰਹੱਦ ਤੇ ਮੌਜੂਦ ਬੀਐਸਐਫ ਦੇ ਜਵਾਨਾਂ ਨੂੰ ਕੁਅਰੰਟਿਨ ਨਹੀਂ ਕੀਤਾ ਗਿਆ ਹੈ। ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਜਵਾਨਾਂ ਨੇ ਚੈੱਕਿੰਗ ਦੌਰਾਨ ਸਾਵਧਾਨੀਆਂ ਦਾ ਪੂਰਾ ਖਿਆਲ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪਾਕਿਸਤਾਨੀ ਨਾਗਰਿਕ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਜਾਂਚ ਵੇਲੇ ਸਾਰੇ ਜਵਾਨਾਂ ਨੇ ਸੋਸ਼ਲ ਡਿਸਟੈਂਸ ਦਾ ਜਿੱਥੇ ਖਿਆਲ ਰੱਖਿਆ ਸੀ ਉਥੇ ਹੀ ਬਕਾਇਦਾ ਤੌਰ ਤੇ ਮਾਸਕ ਤੇ ਦਸਤਾਨੇ ਪਹਿਨੇ ਹੋਏ ਸਨ।

ਜਦਕਿ 30 ਮਾਰਚ ਨੂੰ ਪਾਕਿਸਤਾਨ ਜਾਣ ਵਾਲੇ ਨਾਗਰਿਕਾਂ ਵਿੱਚੋਂ ਜੋ ਦੋ ਨਾਗਰਿਕ ਪੌਜ਼ੇਟਿਵ ਪਾਏ ਗਏ ਸਨ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੋ ਜਵਾਨਾਂ ਨੂੰ ਬੀਐਸਐਫ ਨੇ ਕੁਆਰੰਟਿਨ ਕੀਤਾ ਸੀ। ਪਰ ਇਸ ਵਾਰ ਬੀਐਸਐਫ ਨੇ ਕਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਇਹਤਿਹਾਤ ਵਰਤ ਰਹੇ ਹਨ। ਬੀਐਸਐਫ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਅਧਿਕਾਰਕ ਤੌਰ ਤੇ ਪਾਕਿਸਤਾਨ ਹਕੂਮਤ ਵੱਲੋਂ ਕੋਰੋਨਾ ਮਰੀਜ਼ਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।ਜਿਵੇਂ ਕਿ ਪਿਛਲੀ ਵਾਰ ਦੇ ਦਿੱਤੀ ਗਈ ਸੀ।