ਅਭਿਨੇਤਰੀ ਅਤੇ ਅੰਤਰਰਾਸ਼ਟਰੀ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਇਨ੍ਹੀਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਘਰ ਲੌਕਡਾਊਨ ਇੰਜੁਆਏ ਕਰ ਰਹੀ ਹੈ। ਪ੍ਰਿਅੰਕਾ ਅਤੇ ਨਿਕ ਦੀ ਕੈਮਿਸਟਰੀ ਅਤੇ ਰੋਮਾਂਸ ਦੀ ਚਰਚਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ, ਪਰ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੀਸੀ ਦੀ ਵੀਡੀਓ ‘ਚ ਉਹ ਪਹਿਲੀ ਵਾਰ ਗੁੱਸੇ ‘ਚ ਨਜ਼ਰ ਆ ਰਹੀ ਹੈ।



ਪ੍ਰਿਯੰਕਾ ਚੋਪੜਾ ਦਾ ਇਹ ਰੀਐਕਸ਼ਨ ਇੰਟਰਨੈਟ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਦੇਸੀ ਗਰਲ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਸ਼ੇਅਰ ਕਰ ਰਹੇ ਹਨ। ਹਾਲ ਹੀ ‘ਚ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਲਾਈਵ ਕੀਤਾ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਕੰਮ ਕਰ ਰਹੀ ਹੈ।



ਇਸ ਵਾਇਰਲ ਵੀਡੀਓ ਕਲਿੱਪ ‘ਚ ਤੁਸੀਂ ਵੇਖ ਸਕਦੇ ਹੋ ਕਿ ਪੀਸੀ ਦੇ ਲਾਈਵ ਦੌਰਾਨ ਉਸ ਦਾ ਪਾਲਤੂ ਕੁੱਤਾ ਨਿਕ ਜੋਨਸ ਨਾਲ ਮਸਤੀ ਕਰ ਰਿਹਾ ਹੈ ਤੇ ਪਿੱਛੇ ਭਾਂਡੇ ਡਿੱਗਣ ਦੀ ਆਵਾਜ਼ ਆਉਂਦੀ ਹੈ। ਜਿਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਦਾ ਰੀਐਕਸ਼ਨ ਦੇਖ ਲਾਇਕ ਹੈ। ਇਸ ਦੌਰਾਨ ਪੀਸੀ ਕੁਝ ਦੇਰ ਲਈ ਚੁੱਪ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਚੋਪੜਾ ਇਸ ਅਭਿਨੈ ਕਾਰਨ ਨਿਕ ਜੋਨਸ ਤੋਂ ਨਾਰਾਜ਼ ਹੋ ਗਈ ਹੈ।


ਇਹ ਵੀ ਪੜ੍ਹੋ :