ਚੰਡੀਗੜ੍ਹ: ਮਾਰੂਤੀ ਸੁਜ਼ੂਕੀ ਨੇ ਭਾਰਤ 'ਚ ਵੇਚੀ ਜਾਣ ਵਾਲੀ ਵੈਗਨਆਰ ਅਤੇ ਬਲੇਨੋ ਹੈਚਬੈਕ ਦੇ 1.34 ਲੱਖ ਯੂਨਿਟਸ ਦਾ ਰੀਕਾਲ ਜਾਰੀ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਬਲੇਨੋ ਪੈਟਰੋਲ ਤੇ ਵੈਗਨਆਰ ਨੂੰ ਫਿਊਲ ਪੰਪ 'ਚ ਖਰਾਬੀ ਦੀ ਸੰਭਾਵਨਾ ਦੇ ਚੱਲਦਿਆਂ ਰੀਕਾਲ ਕੀਤਾ ਗਿਆ ਹੈ।


ਇਸ 'ਚ 15 ਨਵੰਬਰ, 2018 ਤੋਂ 15 ਅਕਤਬੂਰ, 2019 'ਚ ਬਣੀਆਂ ਵੈਗਨਆਰ ਤੇ ਅੱਠ ਜਨਵਰੀ, 2019 ਤੋਂ ਚਾਰ ਨਵੰਬਰ, 2019 'ਚ ਬਣੀਆਂ ਬਲੇਨੋ ਨੂੰ ਕਵਰ ਕੀਤਾ ਜਾਵੇਗਾ। ਖਰਾਬ ਹਿੱਸੇ ਨੂੰ ਮੁਫ਼ਤ 'ਚ ਬਦਲਿਆ ਜਾਵੇਗਾ।


ਰੀਕਾਲ ਦੌਰਾਨ ਮਾਰੂਤੀ ਸੁਜ਼ੂਕੀ ਵੈਗਨਆਰ ਦੇ 56,663 ਯੂਨਿਟ ਤੇ ਬਲੇਨੋ ਦੇ 78,222 ਯੂਨਿਟ ਦਾ ਨਿਰੀਖਣ ਕਰੇਗੀ। ਖਰਾਬ ਹਿੱਸੇ ਬਦਲੇ ਜਾਣਗੇ ਜਿਸ ਲਈ ਕਾਰ ਮਾਲਕ ਨੂੰ ਕੋਈ ਪੈਸਾ ਨਹੀਂ ਦੇਣਾ ਪਏਗਾ। ਕੰਪਨੀ ਨੇ ਦੱਸਿਆ ਕਿ ਰੀਕਾਲ ਕੈਂਪੇਨ ਤਹਿਤ ਸ਼ੱਕੀ ਵਾਹਨਾਂ ਦੇ ਮਾਲਕਾਂ ਨੂੰ ਮਾਰੂਤੀ ਸੁਜ਼ੂਕੀ ਦੇ ਔਥਰਾਇਜ਼ਡ ਡੀਲਰਾਂ ਵੱਲੋਂ ਖੁਦ ਸੰਪਰਕ ਕੀਤਾ ਜਾਵੇਗਾ।


ਪੁਲਿਸ ਪੁਲਿਸ 'ਚ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਤੇ ਕਾਂਸਟੇਬਲ ਦੀਆਂ 4,849 ਪੋਸਟਾਂ ਖਤਮ


ਇਸ ਤੋਂ ਇਲਾਵਾ ਸ਼ੱਕੀ ਵਾਹਨਾਂ ਦੇ ਗਾਹਕ ਕੰਪਨੀ ਦੀ ਵੈਬਸਾਈਟ 'ਤੇ 'Imp Customer Info' ਸੈਕਸ਼ਨ 'ਤੇ ਵੀ ਜਾ ਸਕਦੇ ਹਨ। ਜਿੱਥੇ ਵੈਗਨਆਰ ਅਤੇ ਬਲੇਨੋ ਲਈ ਵੱਖ-ਵੱਖ ਸੈਕਸ਼ਨ ਬਣਾਏ ਗਏ ਹਨ। ਇੱਥੇ ਕਲਿੱਕ ਕਰਨ ਤੋਂ ਬਾਅਦ ਆਪਣੇ ਵਾਹਨ ਦਾ ਚੈਸਿਸ ਨੰਬਰ (MA3 ਜਾਂ MBH, ਉਸ ਤੋਂ ਬਾਅਦ 14 ਅੰਕਾਂ ਦੀ ਅਲਫ਼ਾ ਨਿਊਮੈਰਿਕ ਸੰਖਿਆ ਭਰੋ) ਇਹ ਜਾਂਚਣ ਲਈ ਕਿ ਕੀ ਉਨ੍ਹਾਂ ਦੇ ਵਾਹਨ ਨੂੰ ਕਿਸੇ ਤਰ੍ਹਾਂ ਦਾ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਲਈ ਸਾਈਟ 'ਤੇ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰੋ।


ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ

ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI