ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਵਿਕਰੀ ‘ਚ ਲਗਾਤਾਰ 11ਵੇਂ ਮਹੀਨੇ ਗਿਰਾਵਟ ਵੇਖੀ ਗਈ। ਸਤੰਬਰ ਮਹੀਨੇ ‘ਚ ਮਾਰੂਤੀ ਨੇ ਦੇਸ਼ ‘ਚ ਕੁੱਲ 1,10,454 ਕਾਰਾਂ ਦੀ ਸੇਲ ਕੀਤੀ ਜੋ ਪਿਛਲੇ ਸਾਲ ਦੇ ਮੁਕਾਬਲੇ 27.1% ਘੱਟ ਹੈ। ਪਿਛਲੇ ਸਾਲ ਸਤੰਬਰ ‘ਚ ਕੰਪਨੀ ਨੇ 1,51,512 ਕਾਰਾਂ ਦੀ ਸੇਲ ਕੀਤੀ ਸੀ। ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ‘ਚ ਅਗਸਤ ‘ਚ 32.2 ਫੀਸਦ ਤੇ ਜੁਲਾਈ ‘ਚ 36 ਫੀਸਦ ਗਿਰਾਵਟ ਵੇਖੀ ਗਈ ਸੀ।


ਵਿਕਰੀ ‘ਚ ਗਿਰਾਵਟ ਨੂੰ ਵੇਖਦੇ ਹੋਏ ਕੰਪਨੀ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ ਕਈ ਦਿਨਾਂ ਤਕ ਵਾਹਨਾਂ ਦਾ ਉਤਪਾਦਨ ਵੀ ਬੰਦ ਕੀਤਾ ਸੀ। ਇਸ ਕਰਕੇ ਛੋਟੇ ਕਾਰੋਬਾਰਾਂ ‘ਤੇ ਅਸਰ ਪਿਆ ਤੇ ਸੈਕੜਾਂ ਮਜ਼ਦੂਰ ਬੇਰੁਜ਼ਗਾਰ ਹੋਏ। ਮਾਰੂਤੀ ਨੇ ਵਿਕਰੀ ‘ਚ ਗਿਰਾਵਟ ਤੇ ਤਿਓਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਹਾਲ ਹੀ ‘ਚ ਕੁਝ ਕਾਰਾਂ ਦੀ ਕੀਮਤਾਂ ‘ਚ ਪੰਜ ਹਜ਼ਾਰ ਰੁਪਏ ਤਕ ਦੀ ਕਮੀ ਕੀਤੀ ਸੀ।

ਬਜਾਜ ਆਟੋ ਦੀ ਵਿਕਰੀ ਡਿੱਗੀ:


ਬਜਾਜ ਆਟੋ ਦੀ ਵਿਕਰੀ ਵੀ ਸਤੰਬਰ ਮਹੀਨੇ ‘ਚ 20 ਫੀਸਦ ਡਿੱਗ ਕੇ 4,02,035 ਇਕਾਈ ਰਹੀ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ‘ਚ 5,02,009 ਵਾਹਨਾਂ ਦੀ ਸੇਲ ਕੀਤੀ ਸੀ।

Car loan Information:

Calculate Car Loan EMI