ਮੀਡੀਆ ਰਿਪੋਰਟਾਂ ਅਨੁਸਾਰ, ਫੁਟੁਰੋ-ਈ ਇੱਕ ਇਲੈਕਟ੍ਰਿਕ ਮਾਡਲ ਹੋਵੇਗਾ। ਵਰਤਮਾਨ 'ਚ ਹੁੰਡਈ, ਮਹਿੰਦਰਾ, ਟਾਟਾ ਮੋਟਰਜ਼ ਤੇ ਐਮਜੀ ਮੋਟਰਜ਼ ਵਰਗੀਆਂ ਕੰਪਨੀਆਂ ਦੇਸ਼ ਵਿੱਚ ਇਲੈਕਟ੍ਰਿਕ ਗੱਡੀਆਂ ਪੇਸ਼ ਕਰ ਰਹੀਆਂ ਹਨ। ਅਜਿਹੇ 'ਚ ਮਾਰੂਤੀ ਸੁਜ਼ੂਕੀ ਵੀ ਇਸ ਲੜੀ 'ਚ ਸ਼ਾਮਲ ਹੋਣ ਜਾ ਰਹੀ ਹੈ।
ਕੰਪਨੀ ਮੁਤਾਬਕ ਨਵਾਂ ਕਾਨਸੈਪਟ Futuro-e ਨੈਕਸਟ ਜਨਰੇਸ਼ਨ ਮੋਬੀਲਿਟੀ ਸੋਲਿਉਸ਼ਨ ਹੋਵੇਗਾ, ਕੰਪਨੀ ਨੇ ਇਸ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਤੋਂ ਲੱਗਦਾ ਹੈ ਕਿ ਇਹ ਸੱਚਮੁੱਚ ਇੱਕ ਬੋਲਡ ਅਤੇ ਸਟਾਈਲਿਸ਼ ਮਾਡਲ ਹੋਵੇਗਾ। ਤਸਵੀਰ ਨੂੰ ਵੇਖਦਿਆਂ ਇਸ ਦੇ ਐਸਯੂਵੀ ਹੋਣ ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ Futuro-eਮਾਡਲ ਦੀ ਕੀਮਤ 10 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਜਦਕਿ ਕੰਪਨੀ ਨੇ ਇਸ ਨਵੇਂ ਮਾਡਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਬਾਰੇ ਖ਼ਬਰਾਂ ਇਹ ਵੀ ਹਨ ਕਿ ਇਹ ਪੂਰਾ ਚਾਰਜ ਹੋਣ 'ਤੇ ਲਗਪਗ 150 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ 'ਚ 25kWh ਦੀ ਬੈਟਰੀ ਲਾਈ ਜਾ ਸਕਦੀ ਹੈ। ਇੰਨਾ ਹੀ ਨਹੀਂ, ਕੰਪਨੀ ਇਸ 'ਚ AC ਤੇ DC ਫਾਸਟ ਚਾਰਜਿੰਗ ਦਾ ਵੀ ਇਸਤੇਮਾਲ ਕਰ ਸਕਦੀ ਹੈ।
Car loan Information:
Calculate Car Loan EMI