ਚੰਡੀਗੜ੍ਹ: ਤਕਰੀਬਨ 49 ਫੀਸਦ ਲੋਕ ਜਿਹਨਾਂ ਨੇ ਦੋ ਪਹੀਆ ਜਾਂ ਚਾਰ ਪਹੀਆ ਵਾਹਨਾਂ ਦੇ ਨਵੇਂ ਡਰਾਈਵਿੰਗ ਲਾਇਸੰਸ ਲਈ ਬਿਨੇ ਪੱਤਰ ਦਿੱਤਾ ਸੀ ਡਰਾਈਵਿੰਗ ਟੈਸਟ 'ਚ ਫੇਲ ਹੋ ਚੁੱਕੇ ਹਨ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ ਤੇ 49 ਫੀਸਦ ਲੋਕ ਵਾਹਨ ਚਲਾਉਣ 'ਚ ਆਸਫਲ ਹੋਏ ਹਨ। ਇਹ ਟਰੈਕ ਸੈਕਟਰ 23 ਦੇ ਚੰਡੀਗੜ੍ਹ ਟਰੈਫਿਕ ਪਾਰਕ ਵਿੱਚ ਬਣਿਆ ਹੈ।

ਰਜਿਸਟਰੀ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਦੇ ਮੁਤਾਬਿਕ ਪਿਛਲੇ ਛੇ ਮਹਿਨੇ 'ਚ ਯਾਨੀ 1 ਜੁਲਾਈ ਤੋਂ 31 ਦੰਸਬਰ 2019 ਦੇ ਵਿੱਚ 51 ਫੀਸਦ ਲੋਕ ਹੀ ਡਰਾਈਵਿੰਗ ਟੈਸਟ ਪਹਿਲੀ ਕੋਸ਼ਿਸ਼ 'ਚ ਪਾਸ ਕਰ ਸਕੇ ਹਨ।

ਡਰਾਈਵਿੰਗ ਟੈਸਟ ਪਾਸ ਕਰਨਾ ਓਦੋਂ ਤੋਂ ਔਖਾ ਹੋਇਆ ਜਦੋਂ ਤੋਂ ਕੇਂਦਰੀ ਇੰਸਟੀਚਿਯੂਟ ਆਫ਼ ਰੋੜ ਟਰਾਂਸਪੋਰਟ ਦੁਆਰਾ ਜੂਨ 2017 'ਚ ਆਟੋਮੇਟਿਡ ਟੈਸਟ ਟਰੈਕ ਪੇਸ਼ ਕੀਤਾ ਗਿਆ। ਜਿਥੇ ਇਨੋਵੇਟਿਵ ਡਰਾਈਵਿੰਗ ਟੈਸਟਿੰਗ ਸਿਸਟਮ (ਆਈਡੀਟੀਐਸ) ਯਾਨੀ ਕੈਮਰੇ ਨਾਲ ਅਧਾਰਤ ਚਾਲਕ ਦੀ ਡ੍ਰਾਇਵਿੰਗ ਮੁਲਾਂਕਣ ਕੀਤਾ ਜਾਂਦਾ ਹੈ।