ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਾਲੇ ਆਟੋ ਸੈਕਟਰ 'ਚ ਨਿਰੰਤਰ ਕੰਮ ਹੋਣ ਕਰਕੇ ਰਿਕਵਰੀ ਵੇਖੀ ਜਾ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਸ਼ਨੀਵਾਰ ਨੂੰ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ 'ਚ 1.3% ਦਾ ਵਾਧਾ ਦਰਜ ਕੀਤਾ। ਜਦਕਿ ਦੂਜੀ ਸਭ ਤੋਂ ਵੱਡੀ ਨਿਰਮਾਤਾ ਹੁੰਡਈ ਮੋਟਰ ਇੰਡੀਆ 'ਚ ਸਿਰਫ 2% ਦੀ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਨਿਰਮਾਤਾਵਾਂ, ਮਹਿੰਦਰਾ ਐਂਡ ਮਹਿੰਦਰਾ ਅਤੇ ਟੋਯੋਟਾ ਕਿਰਲੋਸਕਰ ਮੋਟਰ ਨੇ ਮਹੀਨੇ ਦੌਰਾਨ ਉਨ੍ਹਾਂ ਦੀ ਘਰੇਲੂ ਵਿਕਰੀ 'ਚ ਭਾਰੀ ਗਿਰਾਵਟ ਦਰਜ ਕੀਤੀ। ਮਾਰੂਤੀ ਸੁਜ਼ੂਕੀ ਇੰਡੀਆ ਦਾ ਕਹਿਣਾ ਹੈ ਕਿ ਜੁਲਾਈ 2020 'ਚ 1,01,307 ਇਕਾਈਆਂ ਦੀ ਘਰੇਲੂ ਵਿਕਰੀ ਹੋ ਚੁੱਕੀ ਹੈ, ਜਦਕਿ ਜੁਲਾਈ 2019 'ਚ 1,00,006 ਇਕਾਈਆਂ ਵਿਕੀਆਂ ਸੀ। ਮਹਿੰਦਰਾ ਟਰੈਕਟਰ ਦੇ ਵਾਰੇ-ਨਿਆਰੇ, ਜੁਲਾਈ ਮਹੀਨੇ ਵਿਕਰੀ 'ਚ ਰਿਕਾਰਡ ਵਾਧਾ ਦੂਜੇ ਪਾਸੇ, ਪ੍ਰਤੀਯੋਗੀ ਹੁੰਡਈ ਮੋਟਰ ਇੰਡੀਆ ਲਿਮਟਿਡ ਦੀ ਜੁਲਾਈ ਮਹੀਨੇ 'ਚ 38,200 ਇਕਾਈਆਂ ਦੀ ਘਰੇਲੂ ਵਿਕਰੀ ਹੋਈ। ਜੋ ਜੁਲਾਈ 2019 'ਚ 39,010 ਇਕਾਈਆਂ ਨਾਲੋਂ 2% ਘੱਟ ਸੀ। ਇਸ ਦੀ ਕੁੱਲ ਵਿਕਰੀ 41,300 ਇਕਾਈਆਂ 'ਤੇ 28% ਘੱਟ ਰਹੀ ਜਦਕਿ ਪਿਛਲੇ ਸਾਲ ਇਸ ਮਹੀਨੇ 57,310 ਇਕਾਈ ਸੀ।  ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI