Car loan Information:
Calculate Car Loan EMIਮਹਿੰਦਰਾ ਟਰੈਕਟਰ ਦੇ ਵਾਰੇ-ਨਿਆਰੇ, ਜੁਲਾਈ ਮਹੀਨੇ ਵਿਕਰੀ 'ਚ ਰਿਕਾਰਡ ਵਾਧਾ
ਏਬੀਪੀ ਸਾਂਝਾ | 02 Aug 2020 01:25 PM (IST)
ਇਸ ਸਾਲ ਜੁਲਾਈ 'ਚ ਉਸਦੀ ਘਰੇਲੂ ਵਿਕਰੀ 28 ਪ੍ਰਤੀਸ਼ਤ ਵਧ ਕੇ 24,463 ਹੋ ਗਈ। ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ 'ਚ 19,174 ਸੀ। ਇਸ ਤੋਂ ਇਲਾਵਾ ਨਿਰਯਾਤ 'ਚ ਵੀ 15 ਫੀਸਦ ਦਾ ਇਜ਼ਾਫਾ ਹੋਇਆ ਹੈ।
ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ (M&M) ਦੀ ਜੁਲਾਈ 'ਚ ਟ੍ਰੈਕਟਰਾਂ ਦੀ ਵਿਕਰੀ 27% ਵਧ ਕੇ 25,402 ਹੋ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਉਸ ਨੇ ਜੁਲਾਈ 2019 'ਚ 19,992 ਇਕਾਈਆਂ ਦੀ ਵਿਕਰੀ ਕੀਤੀ ਸੀ। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ ਇਸ ਸਾਲ ਜੁਲਾਈ 'ਚ ਉਸਦੀ ਘਰੇਲੂ ਵਿਕਰੀ 28 ਪ੍ਰਤੀਸ਼ਤ ਵਧ ਕੇ 24,463 ਹੋ ਗਈ। ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ 'ਚ 19,174 ਸੀ। ਇਸ ਤੋਂ ਇਲਾਵਾ ਨਿਰਯਾਤ 'ਚ ਵੀ 15 ਫੀਸਦ ਦਾ ਇਜ਼ਾਫਾ ਹੋਇਆ ਹੈ। ਇਸ ਸਾਲ ਜੁਲਾਈ 'ਚ 939 ਇਕਾਈਆਂ ਦਾ ਨਿਰਯਾਤ ਕੀਤਾ ਗਿਆ ਜਦਕਿ ਪਿਛਲੇ ਸਾਲ ਇਹ ਅੰਕੜਾ 818 ਸੀ। ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ