ਹੁਣ Swift 'ਚ ਨਵਾਂ 1.2 ਲੀਟਰ ਡਿਉਲਜੈਟ ਪੈਟਰੋਲ ਇੰਜਣ ਸ਼ਾਮਲ ਹੋ ਸਕਦਾ ਹੈ। ਇਹ ਇੰਜਣ 90 PS ਦੀ ਪਾਵਰ ਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਕੰਪਨੀ ਦੀ ਨਵੀਂ ਡਿਜ਼ਾਇਰ ਨੂੰ ਵੀ ਪਾਵਰ ਦਿੰਦਾ ਹੈ। ਇਸ ਸਮੇਂ, ਮੌਜੂਦਾ ਸਵਿਫਟ ਵਿੱਚ 1.2 ਲੀਟਰ ਇੰਜਣ ਹੈ ਪਰ ਇਹ ਪਾਵਰ ਦੇ ਮਾਮਲੇ ਵਿੱਚ ਥੋੜ੍ਹਾ ਪਿੱਛੇ ਹੈ।
ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!
ਇਸ ਵਾਰ, ਆਉਣ ਵਾਲੀ Swift ਦੇ ਡਿਜ਼ਾਈਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਵਿੱਚ, ਕੰਪਨੀ ਕੁਝ ਕਾਸਮੈਟਿਕ ਤਬਦੀਲੀਆਂ ਕਰ ਸਕਦੀ ਹੈ। ਇਸ ਤੋਂ ਇਲਾਵਾ ਕਾਰ ਵਿੱਚ ਨਵੇਂ ਬੰਪਰ ਤੇ ਐਲੋਏ ਵੀਲ ਵੀ ਵੇਖੇ ਜਾ ਸਕਦੇ ਹਨ।
ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ
ਸੁਰੱਖਿਆ ਲਈ ਇਸ ਨੂੰ ABS ਦੇ EBD, ਡਿਊਲ ਫਰੰਟ ਏਅਰਬੈਗਸ ਅਤੇ ਚਾਈਲਡ ਸੀਟ ਐਂਕਰਸ ਸਟੈਂਡਰਡ ਦਿੱਤਾ ਜਾਵੇਗਾ। ਫਿਲਹਾਲ ਮੌਜੂਦਾ Swift ਦੇ ਪੈਟਰੋਲ ਵੇਰੀਐਂਟਸ ਦੀ ਕੀਮਤ 5.19 ਲੱਖ ਰੁਪਏ ਤੋਂ 8.02 ਲੱਖ ਰੁਪਏ ਦੇ ਵਿਚਕਾਰ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਨਵੇਂ ਮਾਡਲਾਂ ਦੀ ਕੀਮਤ ਮੌਜੂਦਾ ਮਾਡਲ ਤੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ।
ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ
ਮਾਰੂਤੀ ਸੁਜ਼ੂਕੀ ਦੀ ਨਵੀਂ Swift ਸਿੱਧੇ ਤੌਰ 'ਤੇ ਹੁੰਡਈ ਦੀ Grand i10 ਨੂੰ ਟਕੱਰ ਦੇਵੇਗੀ। ਇਹ ਕਾਰ ਪੈਟਰੋਲ ਇੰਜਣ ਵਿੱਚ ਮੌਜੂਦ ਹੈ। ਇਸ ਕਾਰ ਦੀ ਕੀਮਤ 5.90 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ 'ਚ 1.2 ਲਿਟਰ ਦਾ Kappa ਪੈਟਰੋਲ ਇੰਜਣ ਹੈ। ਜੋ ਕਿ 83 PS ਦੀ ਪਾਵਰ ਤੇ 11.6kgm ਦਾ ਟਾਰਕ ਦਿੰਦਾ ਹੈ। ਕਾਰ ਵਿੱਚ 5 ਸਪੀਡ ਗੀਅਰਬਾਕਸ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Car loan Information:
Calculate Car Loan EMI