ਨਵੀਂ ਦਿੱਲੀ: ਮਰਸੀਡੀਜ਼-ਬੈਂਜ਼ ਨੇ ਆਟੋ ਐਕਸਪੋ 2020 'ਚ ਭਾਰਤੀ ਮਾਰਕੀਟ ਲਈ ਨੀਸ਼ ਕਾਰ ਵੀ-ਕਲਾਸ ਲਾਂਚ ਕੀਤੀ ਹੈ। ਇਸ ਜਰਮਨ ਕਾਰ ਨਿਰਮਾਤਾ ਦੀ ਲਗਜ਼ਰੀ ਕਾਰ ਜਿਸ ਦਾ ਨਾਮ ਮੋਰਕੋ ਪੋਲੋ ਹੈ, ਨੂੰ ਮਾਰਕੀਟ 'ਚ ਪੇਸ਼ ਕੀਤਾ ਗਿਆ ਹੈ। ਮਰਸਡੀਜ਼-ਬੈਂਜ਼ ਵੀ-ਕਲਾਸ ਮਾਰਕੋ ਪੋਲੋ ਨੂੰ ਦੋ ਵੈਰੀਅੰਟਸ 'ਚ ਲਾਂਚ ਕੀਤਾ ਗਿਆ ਹੈ, ਜਿਸ ਦੀ ਮਾਰਕੋ ਪੋਲੋ ਹਰੀਜ਼ੋਨ ਵੇਰੀਐਂਟ ਦੀ ਐਕਸ ਸ਼ੋਅਰੂਮ ਕੀਮਤ 1.38 ਕਰੋੜ ਰੁਪਏ ਹੈ, ਜਦਕਿ ਮਾਰਕੋ ਪੋਲੋ ਦੀ ਐਕਸ-ਸ਼ੋਅਰੂਮ ਕੀਮਤ 1.46 ਕਰੋੜ ਰੁਪਏ ਰੱਖੀ ਗਈ ਹੈ।

ਇਹ ਭਾਰਤ 'ਚ ਕਮਰਸ਼ੀਅਲ ਵਰਤੋਂ ਲਈ ਬਣਾਇਆ ਗਿਆ ਪਹਿਲਾ ਲਗਜ਼ਰੀ ਕੈਂਪਰ ਹੈ ਤੇ ਇਸ ਐਮਪੀਵੀ ਨੂੰ ਬਹੁਤ ਸਾਰੀਆਂ ਅਰਾਮਦੇਹ ਫੀਚਰਸ ਦਿੱਤੇ ਗਏ ਹਨ ਜੋ ਇੱਕ ਘਰ ਤੋਂ ਪ੍ਰੇਰਿਤ ਹੈ। ਮਰਸੀਡੀਜ਼ ਦਾ ਦਾਅਵਾ ਹੈ ਕਿ ਵੀ-ਕਲਾਸ ਮਾਰਕੋ ਪੋਲੋ ਭਾਰਤ ਦਾ ਪਹਿਲਾ ਲਗਜ਼ਰੀ ਕੈਂਪਰ ਹੈ ਜਿਸ 'ਚ ਤੁਰਦੇ-ਫਿਰਦੇ ਘਰ ਜਿੰਨੀ ਥਾਂ ਹੈ।



ਮਾਰਕੋ ਪੋਲੋ ਦਾ ਕੈਬਿਨ ਕੰਪੈਕਟ ਤੇ ਆਰਾਮਦਾਇਕ ਰਹਿਣ ਵਾਲੀ ਜਗ੍ਹਾ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ 'ਚ ਸਿੰਕ ਵਾਲੀ ਰਸੋਈ ਟੇਬਲ, ਰਿਟ੍ਰੈਕਟੇਬਲ ਟੇਬਲ, ਬੈੱਡ 'ਚ ਬਦਲਣ ਵਾਲੇ ਬੈਂਚ ਦੀਆਂ ਸੀਟਾਂ ਤੇ ਰੂਫ ਟੈਂਟ ਜਹੇ ਫੀਚਰਸ ਸ਼ਾਮਲ ਹਨ।

ਭਾਰਤੀ ਵਿਸ਼ੇਸ਼ਤਾਵਾਂ ਦੇ ਨਾਲ ਮਰਸਡੀਜ਼-ਬੈਂਜ ਵੀ-ਕਲਾਸ ਮਾਰਕੋ ਪੋਲੋ ਦੇ ਨਾਲ ਸਧਾਰਨ ਵੀ-ਕਲਾਸ ਵਾਲਾ 2.2-ਲਿਟਰ ਚਾਰ ਸਿਲੰਡਰ ਡੀਜ਼ਲ ਬੀਐਸ 6 ਇੰਜਣ ਲਾਇਆ ਗਿਆ ਹੈ। ਇਹ ਇੰਜਣ 161 ਬੀਐਸਪੀ ਪਾਵਰ ਤੇ 380 ਐਨਐਮ ਦਾ ਪੀਕ ਟਾਰਕ ਪੈਦਾ ਕਰਦਾ ਹੈ, ਜਿਸ ਨੂੰ ਕੰਪਨੀ ਨੇ 7 ਜੀ-ਟ੍ਰੋਨਿਕ ਆਟੋਮੈਟਿਕ ਗਿਅਰਬਾਕਸ ਨਾਲ ਪੇਸ਼ ਕੀਤਾ ਹੈ।



ਇਨ੍ਹਾਂ 'ਚ ਮਰਸਡੀਜ਼ ਦਾ ਲੰਬਾ ਵ੍ਹੀਲਬੇਸ ਦਿੱਤਾ ਗਿਆ ਹੈ। ਇਸ 'ਚ ਕਮਾਂਡ ਇੰਫੋਟੇਨਮੈਂਟ ਸਿਸਟਮ, ਨਵਾਂ ਮਲਟੀ-ਫੰਕਸ਼ਨਲ ਸਟੀਰਿੰਗ ਵ੍ਹੀਲ, ਵੱਡਾ ਟਵਿਨ ਪੋਡ ਇੰਸਟਰੂਮੈਂਟ ਕਲੱਸਟਰ ਦੇ ਨਾਲ ਸੈਂਟਰ 'ਚ ਐਮਆਈਡੀ ਯੂਨਿਟ, ਅਟੈਂਸ਼ਨ ਅਸਿਸਟੈਂਟ, ਕਰਾਸਵਿੰਡ ਅਸਿਸਟੈਂਟ, ਹੈੱਡਲਾਈਟ ਅਸਿਸਟੈਂਟ, ਟਾਇਰ ਪ੍ਰੈਸ਼ਰ ਸਿਸਟਮ, ਐਕਟਿਵ ਪਾਰਕਿੰਗ ਅਸਿਸਟੈਂਟ ਤੇ 360 ਡਿਗਰੀ ਕੈਮਰਾ ਸ਼ਾਮਲ ਹਨ।

Car loan Information:

Calculate Car Loan EMI