ਨਵੀਂ ਦਿੱਲੀ: ਟੀਮ ਇੰਡੀਆ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਦੁਨੀਆ ਦੇ ਨੰਬਰ ਵਨ ਮੈਚ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਨੂੰ ਜਿੰਨਾ ਪਿਆਰ ਕ੍ਰਿਕਟ ਨਾਲ ਹੈ, ਉਨ੍ਹਾਂ ਹੀ ਪਿਆਰ ਉਨ੍ਹਾਂ ਨੂੰ ਕਾਰਾਂ ਤੇ ਬਾਈਕਸ ਨਾਲ ਵੀ ਹੈ। ਉਨ੍ਹਾਂ ਦੇ ਫੈਨਸ ਧੋਨੀ ਦੇ ਕਾਰ ਲਵ ਤੋਂ ਚੰਗੀ ਤਰ੍ਹਾਂ ਵਾਕਫ ਹਨ। ਸਾਲ 2019 'ਚ ਧੋਨੀ ਨੇ ਇੱਕ ਗੱਡੀ ਖਰੀਦੀ ਸੀ। ਇਹ ਕਾਰ ਹਰੇ ਰੰਗ ਦੀ ਨਿਸਾਨ ਜੌਂਗਾ ਸੀ। ਦੱਸ ਦਈਏ ਕਿ ਧੋਨੀ ਨੇ ਇਹ ਗੱਡੀ ਪੰਜਾਬ ਤੋਂ ਖਰੀਦੀ ਹੈ ਜੋ ਉਸ ਦੇ ਘਰ ਰਾਂਚੀ ਪਹੁੰਚੀ ਸੀ।


ਦੱਸ ਦਈਏ ਕਿ ਨਿਸਾਨ ਦੀ ਇਹ ਉਹ ਕਾਰ ਹੈ, ਜਿਸ ਨੂੰ ਦੇਸ਼ ਦੀ ਸੈਨਾ ਲਈ ਡਿਜ਼ਾਇਨ ਕੀਤਾ ਗਿਆ ਸੀ। ਇਹ ਗੱਡੀ ਸਿਰਫ ਸੈਨਾ ਵੱਲੋਂ ਹੀ ਇਸਤੇਮਾਲ ਕੀਤੀ ਜਾਂਦੀ ਹੈ। ਇਸ ਨੂੰ ਆਮ ਸੜਕਾਂ ‘ਤੇ ਨਹੀਂ ਵੇਖਿਆ ਜਾ ਸਕਦਾ। ਇਸ ਨੂੰ ਸੈਨਾ ਵੱਲੋਂ ਹੀ ਜੌਂਗਾ ਨਾਂਅ ਦਿੱਤਾ ਗਿਆ ਸੀ। 1999 ‘ਚ ਬਣੀ ਇਸ ਕਾਰ ਦਾ ਨਿਰਮਾਣ ਬੰਦ ਹੋ ਗਿਆ ਸੀ।






ਜੌਂਗਾ ਜਬਲਪੁਰ ਆਰਡੀਨੈਂਸ ਐਂਡ ਗਨ ਕੈਰੀਕ ਅਸੈਂਬਲੀ ਦਾ ਛੋਟਾ ਨਾਂ ਹੈ। ਇਸ ਦੇ ਨਾਲ ਹੀ ਧੋਨੀ ਨੇ ਆਪਣੇ ਇੰਸ਼ਟਾਗ੍ਰਾਮ ‘ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਸੀ। ਵੀਡੀਓ ‘ਚ ਧੋਨੀ ਜੌਂਗਾ ਨੂੰ ਸਾਫ ਕਰਦੇ ਨਜ਼ਰ ਆਏ ਸੀ। ਜਿਸ ‘ਚ ਖਾਸ ਗੱਲ ਹੈ ਕਿ ਗੱਡੀ ਨੂੰ ਸਾਫ ਕਰਨ ‘ਚ ਉਸ ਦੀ ਧੀ ਜੀਵਾ ਪਾਪਾ ਧੋਨੀ ਦੀ ਪੂਰੀ ਮਦਦ ਕੀਤੀ। ਉਸ ਦੌਰਾਨ ਬਾਪ-ਧੀ ਦਾ ਇਹ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।



ਇਹ ਵੀ ਪੜ੍ਹੋ: ਮੋਬਾਈਲ ਸਿਗਨਲ ਨਹੀਂ ਮਿਲਦਾ ਤਾਂ ਲਾਓ ਇਹ ਦੇਸੀ ਜੁਗਾੜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI