ਨਵੀਂ ਦਿੱਲੀ: ਮੋਬਾਈਲ ਫੋਨ ਦੇ ਸਿਗਨਲ ਅਕਸਰ ਪ੍ਰੇਸ਼ਾਨ ਕਰਦੇ ਹਨ। ਇਸ ਦੇ ਚੱਲਦੇ ਕਾਲ ਡ੍ਰਾਪ ਦੀ ਸਮੱਸਿਆ ਲਗਾਤਾਰ ਆ ਰਹੀ ਹੈ। ਜੇਕਰ ਤੁਸੀਂ ਵੀ ਮੋਬਾਈਲ ਫੋਨ ਦਾ ਸਿਗਨਲ ਨਾ ਮਿਲਣ ਕਰਕੇ ਪ੍ਰੇਸ਼ਾਨ ਹੋ ਤਾਂ ਕੁਝ ਤਰੀਕੇ ਅਪਣਾ ਕੇ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਮਾਰਟਫੋਨ 'ਤੇ ਮਿਲ ਰਹੇ ਸਿਗਨਲ ਨੂੰ ਟੈਕ ਕਰਨ ਲਈ ਮੋਬਾਈਲ ਸਿਗਨਲ ਨਾਮ ਦੇ ਐਪ ਦੀ ਮਦਦ ਲਈ ਜਾ ਸਕਦੀ ਹੈ। ਇਸ ਨਾਲ ਪਤਾ ਲੱਗੇਗਾ ਕਿ ਨੈੱਟਵਰਕ ਦੀ ਸਥਿਤੀ ਕੀ ਹੈ। ਕਈ ਵਾਰ ਮੋਬਾਈਲ ਨੂੰ ਔਫ ਕਰਕੇ ਆਨ ਕਰਨ ਨਾਲ ਵੀ ਇਹ ਸਮੱਸਿਆ ਠੀਕ ਹੋ ਜਾਂਦੀ ਹੈ। ਇਹ ਪ੍ਰੇਸ਼ਾਨੀ ਜ਼ਿਆਦਾਤਰ ਸਮਾਰਟਫੋਨ 'ਚ ਆਉਂਦੀ ਹੈ ਕਿਉਂਕਿ ਇਸ 'ਚ ਕਈ ਐਪ ਇੱਕੋ ਵੇਲੇ ਇਕੱਠੇ ਕੰਮ ਕਰ ਰਹੇ ਹੁੰਦੇ ਹਨ। ਜੇਕਰ ਤੁਸੀਂ ਉੱਚੀਆਂ ਬਿਲਡਿੰਗ ਦੇ ਨੇੜੇ ਖੜ੍ਹੇ ਹੋ ਤਾਂ ਖੁੱਲ੍ਹੀ ਜਗਾ 'ਤੇ ਜਾਣ 'ਤੇ ਸਿਗਨਲ 'ਚ ਸੁਧਾਰ ਹੁੰਦਾ ਹੈ।
ਕਈ ਵਾਰ ਘੱਟ ਬੈਟਰੀ ਦੇ ਕਾਰਨ ਵੀ ਸਮਾਰਟਫੋਨ 'ਚ ਇਹ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਲਈ ਇਸ ਨੂੰ ਤੁਰੰਤ ਚਾਰਜ 'ਤੇ ਲਾਉਣਾ ਚਾਹੀਦਾ ਹੈ। ਜੇਕਰ ਸਮਾਰਟਫੋਨ ਨੂੰ ਕਿਸੇ ਵਾਈ-ਫਾਈ ਨਾਲ ਕਨੈਕਟ ਕੀਤਾ ਜਾ ਸਕੇ ਤਾਂ ਵਧੀਆ ਕਵਾਲਿਟੀ ਦੀ ਕਾਲ ਕੀਤੀ ਜਾ ਸਕਦੀ ਹੈ। ਕੋਈ ਵੀ ਮੋਬਾਈਲ ਫੋਨ ਰੇਡੀਓ ਸਿਗਨਲ ਨੂੰ ਨੇੜੇ ਦੇ ਮੋਬਾਈਲ ਟਾਵਰ ਨਾਲ ਕਨੈਕਟ ਕਰਦਾ ਹੈ। ਕਈ ਵਾਰ ਉਸ ਟਾਵਰ ਨਾਲ ਬਹੁਤ ਜ਼ਿਆਦਾ ਮੋਬਾਈਲ ਫੋਨ ਜੁੜੇ ਹੋਏ ਹੁੰਦੇ ਹਨ ਜਿਸ ਕਾਰਨ ਕਾਲ ਕਰਨਾ ਮੁਸ਼ਕਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਮਜ਼ਦੂਰ ਪਰਿਵਾਰ 'ਚ ਜੰਮਿਆ ਸ਼ਖ਼ਸ ਬਣ ਗਿਆ 100 ਕਰੋੜੀ ਕੰਪਨੀ ਦਾ ਮਾਲਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin