ਨਵੀਂ ਦਿੱਲੀ: ਦਿੱਲੀ ਵਿੱਚ 900 ਸੀਲਬੰਦ ਆਈਫੋਨ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਆਈਫੋਨਾਂ ਦੀ ਕੀਮਤ ਕੋਈ ਢਾਈ ਕਰੋੜ ਬਣਦੀ ਹੈ। ਇਨ੍ਹਾਂ ਆਈਫੋਨਾਂ ਨੂੰ ਬੀਟਲ ਦੇ ਆਥੋਰਾਈਜ਼ਡ ਡੀਲਰ ਤੋਂ ਦੁਆਰਕਾ ਦੇ ਕਾਰਗੋ ਦਫਤਰ ਲੈ ਜਾਇਆ ਜਾ ਰਿਹਾ ਸੀ। ਇਸ ਨੂੰ ਰਾਹ ਵਿੱਚ ਹੀ ਮਹਿਤਾਬ ਤੇ ਅਰਮਾਨ ਨਾਮ ਦੇ ਦੋ ਬਦਮਾਸ਼ਾਂ ਨੇ ਲੁੱਟ ਲਿਆ।

ਗੁਦਾਮ ਤੋਂ ਕੁਝ ਦੂਰੀ 'ਤੇ ਬਦਮਾਸ਼ਾਂ ਨੇ ਟਰੱਕ ਡਰਾਈਵਰ 'ਤੇ ਮਿਰਚ ਪਾਊਡਰ ਪਾ ਦਿੱਤਾ। ਸੜਨ ਕਾਰਨ ਜਦੋਂ ਡਰਾਈਵਰ ਨੇ ਗੱਡੀ ਰੋਕੀ ਤਾਂ ਇਹ ਦੋਵੇਂ ਨੇ ਡਰਾਈਵਰ ਨੂੰ ਧਮਕਾ ਕੇ ਟਰੱਕ ਕੁਝ ਦੂਰੀ 'ਤੇ ਲੈ ਗਏ। ਇਸ ਤੋਂ ਬਾਅਦ ਬਦਮਾਸ਼ਾਂ ਨੇ ਟਰੱਕ ਨੂੰ ਰੋਕ ਕੇ ਆਈਫੋਨ ਨੂੰ ਇੱਕ ਵੈਨ ਵਿੱਚ ਸ਼ਿਫਟ ਕੀਤਾ। ਵੈਨ ਵਿੱਚ ਥਾਂ ਘੱਟ ਹੋਣ ਕਰਕੇ 984 ਆਈਫੋਨ ਦੀ ਹੀ ਲੁੱਟ ਨੂੰ ਅੰਜ਼ਾਮ ਦਿੱਤਾ ਜਾ ਸਕਿਆ।

ਪੁਲਿਸ ਨੇ ਡਰਾਈਵਰ ਦੀ ਮਦਦ ਦੇ ਆਧਾਰ 'ਤੇ ਉਸ ਰੂਟ ਦੀ ਪਛਾਣ ਕੀਤੀ ਜਿੱਥੇ ਲੁਟੇਰਿਆਂ ਨੇ ਉਸ ਨੂੰ ਟਰੱਕ ਲੁੱਟ ਕੇ ਛੱਡਿਆ ਸੀ। ਇਸ ਦੇ ਨਾਲ ਹੀ ਬੀਟਲ ਕੰਪਨੀ ਨਾਲ ਸੰਪਰਕ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਲੰਘੇ ਦਿਨ ਕੁਝ ਡਰਾਈਵਰਾਂ ਨੂੰ ਕੱਢਿਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਕਦੋਂ ਕਿੰਨਾ ਮਾਲ ਕਿੱਥੇ ਆਉਂਦਾ ਹੈ।

ਜਦੋਂ ਉਨ੍ਹਾਂ ਕੱਢੇ ਹੋਏ ਸਟਾਫ ਦੀ ਮੋਬਾਈਲ ਲੋਕੇਸ਼ਨ ਨੂੰ ਵਾਰਦਾਤ ਵਾਲੇ ਰੂਟ ਨਾਲ ਮੈਚ ਕੀਤਾ ਤਾਂ ਪੁਲਿਸ ਨੇ ਉਸ ਰੂਟ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਖੰਗਾਲੀ। ਇਸ ਨਿਸ਼ਾਨੇਹੀ ਨਾਲ ਪੁਲਿਸ ਮਹਿਤਾਬ ਤੇ ਅਰਮਾਨ ਤੱਕ ਜਾ ਪਹੁੰਚੀ। ਉਨ੍ਹਾਂ ਕੋਲੋਂ 900 ਆਈਫੋਨ ਬਰਾਮਦ ਹੋਏ ਹਨ।