ਨਵੀਂ ਦਿੱਲੀ: ਐਪਲ ਨੇ iPhone 7 ਨੂੰ ਲਾਂਚ ਕਰਨ ਤੋਂ ਪਹਿਲਾਂ iPhone 6S ਤੇ 6S Plus ਦੀ ਕੀਮਤ 22,000 ਰੁਪਏ ਘਟਾ ਦਿੱਤੀ ਹੈ। ਇਸੇ ਸਾਲ ਕੰਪਨੀ ਨੇ 4 ਇੰਚ ਡਿਸਪਲੇ ਵਾਲਾ ਸਮਰਾਟ ਫ਼ੋਨ iPhone SE ਦੇ ਰੇਟ ਵੀ ਘੱਟ ਕੀਤੇ ਸਨ। ਘਟਾਈਆਂ ਗਈਆਂ ਕੀਮਤਾਂ ਬਾਰੇ  ਕੰਪਨੀ ਨੇ ਅਧਿਕਾਰਤ ਤੌਰ ਉੱਤੇ ਅਜੇ ਕੋਈ ਐਲਾਨ ਨਹੀਂ ਕੀਤਾ।





ਕਈ ਆਨਲਾਈਨ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਉੱਤੇ ਘੱਟ ਕੀਮਤ ਉੱਤੇ ਫ਼ੋਨ ਵੇਚੇ ਜਾ ਰਹੇ ਹਨ। iPhone7 ਦੀ ਕੀਮਤ ਭਾਰਤ ਵਿੱਚ  60,000 ਰੁਪਏ ਹੋ ਸਕਦੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਕੁਝ ਈ-ਕਾਮਰਸ ਸਾਈਟਾਂ ਉੱਤੇ ਪਿਛਲੇ ਕਈ ਦਿਨੀਂ ਤੋਂ iPhone 6S ਤੇ 6S Plus ਘੱਟ ਕੀਮਤ ਉੱਤੇ ਵੇਚ ਰਹੀਆਂ ਹਨ। 6S Plus (128GB) ਪਹਿਲਾਂ 92,000 ਰੁਪਏ ਵਿੱਚ ਵੇਚਿਆ ਜਾ ਰਿਹਾ ਸੀ ਪਰ ਹੁਣ ਇਸ ਦੀ ਕੀਮਤ 70,000 ਰੁਪਏ ਹੋ ਗਈ ਹੈ।



iPhone 6S (128 GB) ਹੁਣ ਤੱਕ 82,000 ਰੁਪਏ ਦਾ ਮਿਲ ਰਿਹਾ ਸੀ ਤੇ ਹੁਣ ਇਸ ਦੀ ਕੀਮਤ 60,000 ਰੁਪਏ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਆਈਫ਼ੋਨ 7 ਦੀ ਲਾਂਚਿੰਗ ਨੂੰ ਦੇਖਦੇ ਹੋਏ ਹੁਣ ਇਸ ਫ਼ੋਨ ਦੀ ਕੀਮਤ ਘਟਾਈ ਗਈ ਹੈ। ਐਪਲ ਨੇ ਕੁਝ ਦਿਨ ਪਹਿਲਾਂ ਹੀ ਆਈਫ਼ੋਨ 7 ਲਾਂਚ ਕੀਤਾ ਹੈ। 7 ਅਕਤੂਬਰ ਤੋਂ ਇਹ ਭਾਰਤ ਵਿੱਚ ਲਾਂਚ ਹੋਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਆਈ ਫ਼ੋਨ ਦੀ ਕੀਮਤ 43000 ਰੁਪਏ ਹੋਵੇਗੀ। ਭਾਰਤ ਵਿੱਚ ਆਈਫ਼ੋਨ 7 ਕਰੀਬ 60 ਹਜ਼ਾਰ ਰੁਪਏ ਵਿੱਚ ਮਿਲੇਗਾ।