ਨਵੀਂ ਦਿੱਲੀ: ਮਿੱਡ-ਸਾਈਜ਼ ਐਸਯੂਵੀ ਸੈਗਮੈਂਟ ਵਿੱਚ ਮੁਕਾਬਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਹੁੰਡਈ ਕ੍ਰੇਟਾ ਇਸ ਸੈਗਮੇਂਟ ‘ਚ ਐਂਟਰੀ ਕੀਤੀ ਹੈ। ਪਿਛਲੇ ਸਾਲ ਐਮਜੀ ਹੈਕਟਰ ਤੇ ਕੀਆ ਸੈਲਟੋਸ ਮਾਰਕੀਟ 'ਚ ਆਈ ਸੀ। ਇਸ ਦੇ ਨਾਲ ਹੀ ਇਸ ਸਾਲ ਟਾਟਾ ਹੈਰੀਅਰ ਦਾ ਲੇਟੈਸਟ ਵਰਜਨ ਇਸ ਸਾਲ ਮਾਰਕੀਟ ਵਿੱਚ ਆਇਆ ਹੈ। ਸਵਾਲ ਇਹ ਹੈ ਕਿ ਕੀ ਨਵੀਂ ਕ੍ਰੇਟਾ ਇਨ੍ਹਾਂ ਵਾਹਨਾਂ ਦਾ ਮੁਕਾਬਲਾ ਕਰ ਸਕੇਗੀ ਜਿਸ ਲਈ ਇਨ੍ਹਾਂ ਗੱਡੀਆਂ ਦੀ ਤੁਲਨਾ ਕੀਤੀ ਗਈ।


ਨਿਊ ਕ੍ਰੇਟਾ ਵਰਸੇਜ਼ ਸੈਲਟੋਸ:

ਸੰਭਾਵਤ ਤੌਰ 'ਤੇ ਕ੍ਰੇਟਾ ਲਈ ਸਭ ਤੋਂ ਮਜ਼ਬੂਤ ਮੁਕਾਬਲਾ ਸਿਰਫ ਸੈਲਟੋਸ ਕੋਲ ਹੈ। ਸੈਲਟੋਸ ਨੇ ਇਸ ਸੈਗਮੈਂਟ ‘ਚ ਵਧੇਰੇ ਤਬਦੀਲੀਆਂ ਨਹੀਂ ਕੀਤੀਆਂ ਜਿਵੇਂ ਕਨੈਕਟ ਟੈਕ, ਸਨਰੂਫ, ਬੋਸ ਆਡੀਓ, ਵਾਇਰਲੈਸ ਚਾਰਜਿੰਗ, ਹੈਡਜ਼-ਅਪ ਡਿਸਪਲੇਅ, ਰੀਅਰ ਵਿਊ ਮਾਨੀਟਰ ਤੇ ਏਅਰ ਪਿਯੂਰੀਫਾਇਰ ਆਦਿ। ਇਹ ਇੱਕੋ ਐਸਯੂਵੀ ਹੈ ਜੋ ਹੈਡਜ਼-ਅਪ ਡਿਸਪਲੇ ਨਾਲ ਆਉਂਦੀ ਹੈ ਜੋ ਇਸ ਨੂੰ ਖਰੀਦਣ ਦੇ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਨ ਬਣ ਜਾਂਦਾ ਹੈ।



ਨਵੀਂ ਕ੍ਰੇਟਾ ਨੂੰ ਇਸ ਦੇ ਫੀਚਰਸ ਸ਼ਾਨਦਾਰ ਬਣਾਉਂਦੇ ਹਨ। ਹੁਣ ਤੁਸੀਂ ਕਾਰ ਨਾਲ ਗੱਲ ਕਰ ਸਕਦੇ ਹੋ ਤੇ ਸਨਰੂਫ ਤੇ ਕਲਾਈਮੇਟ ਕੰਟਰੋਲ ਲਈ ਕਮਾਂਡਸ ਦੇ ਸਕਦੇ ਹੋ। ਇਸ ‘ਚ ਇੱਕ ਵੱਡਾ ਪੈਨੋਰਮਿਕ ਸਨਰੂਫ, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ, ਕੁਸ਼ਨ ਦੇ ਨਾਲ ਰੀਅਰ ਸੀਟ ਰੀਕਲਿਨ, ਟੱਚ ਇਨਬਿਲਡ ਏਅਰ ਪਿਊਰੀਫਾਇਰ, ਡਿਜੀਟਲ ਇੰਸਟੂਮੈਂਟਸ, ਪੈਡਲ ਲੈਂਪ ਤੇ ਸਭ ਤੋਂ ਮਹੱਤਵਪੂਰਨ ਪੈਡਲ ਸ਼ਿਫਟਰਸ ਪਲੱਸ ਜਿਸ ‘ਚ ਤੁਸੀਂ ਰਿਮੋਟ ਸਟਾਰਟ ਤੇ ਮੈਨੂਅਲ ਸਟਾਰਟ ਵੀ ਸ਼ੁਰੂ ਕਰ ਸਕਦੇ ਹੋ। ਕ੍ਰੇਟਾ ਤੇ ਸੈਲਟੋਸ ‘ਚ, ਕ੍ਰੇਟਾ ਆਰਾਮ 'ਤੇ ਵਧੇਰੇ ਫੋਕਸ ਹੈ, ਜਦੋਂਕਿ ਸੈਲਟੋਸ ਸਪੋਰਟੀ ‘ਤੇ ਫੋਕਸ ਹੈ।

ਨਿਊ ਕ੍ਰੇਟਾ ਵਰਸਜ਼ ਹੈਕਟਰ:

ਹੈਕਟਰ ਨੂੰ ਇੰਟਰਨੈੱਟ ਕਾਰ ਕਿਹਾ ਜਾਂਦਾ ਹੈ। ਇਸ ਦਾ UPS 10.4 ਟੱਚ ਸਕ੍ਰੀਨ ਵਾਲਾ ਹੈ। ਫੀਚਰਸ ਦੀ ਗੱਲ ਕਰੀਏ ਤਾਂ ਹੈਕਟਰ ਦਾ 360 ਡਿਗਰੀ ਕੈਮਰਾ, ਡਿਊਲ ਪਾਵਰ ਸੀਟ ਤੇ ਪਾਵਰਫੁਲ ਟੇਲ ਗੇਟ ਹੈ ਜੋ ਕ੍ਰੇਟਾ ‘ਚ ਨਹੀਂ। ਹੈਕਟਰ ਕੋਲ ਵਧੇਰੇ ਸਪੇਸ ਹੈ। ਡਰਾਈਵ ਲਈ ਹੈਕਟਰ ਦੀ ਬਜਾਏ ਬਿਲਕੁਲ ਹੈਂਡਲਿੰਗ ‘ਤੇ ਫੋਕਸ ਆਲਰਾਉਂਡ ਕੰਫਰਟ ਦੇ ਨਾਲ ਰਾਈਡ ਕੁਆਲਟੀ 'ਤੇ ਵਧੇਰੇ ਹੈ। ਹੈਕਟਰ ‘ਚ ਟਰਬੋ ਪੈਟਰੋਲ ਨਾਲ ਡੀਟੀਸੀ ਵੀ ਹੈ ਜੋ ਮੈਨੂਅਲ ਹੈ ਜਦੋਂਕਿ ਡਿਜ਼ਲ ਸਿਰਫ ਮੈਨੂਅਲ ਹੈ।



ਇਸ ਦੇ ਮੁਕਾਬਲੇ ਨਵੀਂ ਕ੍ਰੇਟਾ ਸਾਈਜ਼ ‘ਚ ਹੈਕਟਰ ਨਾਲੋਂ ਛੋਟੀ ਹੈ ਤੇ ਇਸ ‘ਚ ਸਪੇਸ ਜਾਂ ਪੋਰਟ੍ਰੇਟ ਟੱਚ-ਸਕ੍ਰੀਨ ਨਹੀਂ, ਪਰ ਇਹ ਕਿਹਾ ਗਿਆ ਹੈ ਕਿ ਹੈਕਟਰ ਦੀ ਟਾਇਟਰ ਸਸਪੈਂਸ ਦੇ ਮੁਕਾਬਲੇ ਜ਼ਿਆਦਾ ਕਾਰ ਚਲਾਉਣਾ ਲਈ ਮਜ਼ੇਦਾਰ ਕਾਰ ਹੈ। ਕ੍ਰੇਟਾ ‘ਚ ਡਿਊਲ ਪਾਵਰਡ ਸੀਟ ਨਹੀਂ ਹੈ ਪਰ ਇਸ ਵਿੱਚ ਟ੍ਰੈਕਸ਼ਨ ਕੰਟਰੋਲ ਮੋਡਸ, ਅੱਠ ਸਪੀਕਰ ਬੋਸ ਆਡੀਓ, 50 ਕਨੈਕਟੇਡ ਫੀਚਰਸ, ਵਾਇਰਲੈਸ ਚਾਰਜਿੰਗ, ਟੱਚ ਸਕ੍ਰੀਨ ਇਨੈਬਲ ਏਅਰ ਪਯੂਰੀਫਾਇਰ ਅਤੇ ਹੋਰ ਅਹਿਨ ਫੀਚਰਸ ਹਨ ਜੋ ਹੈਕਟਰ ਵਿੱਚ ਨਹੀਂ ਹਨ।

ਨਿਊ ਕ੍ਰੇਟਾ ਬਨਾਮ ਹੈਰੀਅਰ:



ਟਾਟਾ ਨੇ ਹੈਰੀਅਰ ਨੂੰ ਪੈਨੋਰਾਮਿਕ ਸਨਰੂਫ, ਪਾਵਰਡ ਡਰਾਈਵਰ ਸੀਟ ਅਤੇ ਡਰਾਈਵ ਮੋਡਸ ਨਾਲ ਅਪਡੇਟ ਕੀਤਾ ਹੈ। ਹੈਰੀਅਰ ਦੇ ਡੀਜ਼ਲ ਇੰਜਨ ‘ਚ ਇੱਕ ਆਟੋਮੈਟਿਕ ਗਿਅਰ ਬਾਕਸ ਵੀ ਹੈ, ਜੋ ਕਿ ਹੁੰਡਈ ਤੋਂ ਘੱਟ ਨਹੀਂ ਹੈ! ਨਵਾਂ ਹੈਰੀਅਰ ਕ੍ਰੈਟਾ ਨਾਲੋਂ ਵੱਡੀ ਗੱਡੀ ਲੱਗਦੀ ਹੈ ਤੇ ਇਸ ਦੀ ਮੌਜੂਦਗੀ ਵੀ ਸ਼ਾਨਦਾਰ ਹੈ। ਇੱਕ ਤਰ੍ਹਾਂ ਨਾਲ ਨਵਾਂ ਹੈਰੀਅਰ ਕਾਰ ਦੀ ਲੁੱਕ ਇਸਦੀ ਯੂਐਸਪੀ ਹੈ। ਸਵਾਰੀ ਦੀ ਕਵਾਲਿਟੀ ‘ਚ ਵੀ ਕਾਰ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਕ੍ਰੇਟਾ ਨੂੰ ਸਿਟੀ ਐਸਯੂਵੀ ਦੇ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ ਜਦੋਂ ਕਿ ਹੈਰੀਅਰ ਕੋਲ ਆਫ਼-ਰੋਡ ਰੇਡੀ ਪਲੇਟਫਾਰਮ ਹੁੰਦਾ ਹੈ।

Car loan Information:

Calculate Car Loan EMI