ਤਹਿਰਾਨ: ਇਰਾਨ ਦੇ ਵੱਡੇ ਧਾਰਮਿਕ ਆਗੂ ਦੀ ਜਾਨਲੇਵਾ ਕੋਰੋਨਾ ਨਾਲ ਮੌਤ ਹੋ ਗਈ। ਇਰਾਨ ਦੇ ਇੱਕ ਵੱਡੇ ਧਾਰਮਿਕ ਸੰਗਠਨ ਦੇ ਮੈਂਬਰ ਅਯਤੁੱਲ੍ਹਾ ਹਾਸ਼ਿਮ ਬਾਥੇਈ ਦੀ ਕੱਲ੍ਹ ਕੋਰੋਨਾਵਾਇਰਸ ਸੰਕਰਮਣ ਨਾਲ ਮੌਤ ਹੋ ਗਈ। 78 ਸਾਲਾ ਦੇ ਅਯਤੁੱਲ੍ਹਾ ‘ਮਜਿਲਸ-ਏ-ਖਬਰਗਾਨ-ਏ-ਰਹਬਰੀ’ ਦੇ ਮੈਂਬਰ ਸੀ।


ਇਨ੍ਹਾਂ ਨੂੰ ਦੇਸ਼ ਦੇ ਵੱਡੇ ਆਗੂ ਨੂੰ ਚੁਣਨ ਤੇ ਉਸ ਨੂੰ ਹਟਾਉਣ ਦਾ ਅਧਿਕਾਰ ਹੈ। ਇਹ ਧਾਰਮਿਕ ਸੰਗਠਨ ਦੇਸ਼ ਦੀਆਂ ਸਾਰੀਆਂ ਜ਼ਰੂਰੀ ਨੀਤੀਆਂ ‘ਤੇ ਅੰਤਿਮ ਫੈਸਲਾ ਲੈਂਦਾ ਹੈ। ਕੋਰੋਨਾਵਾਇਰਸ ਨਾਲ ਇਰਾਨ ‘ਚ ਹੁਣ ਤੱਕ ਕਰੀਬ 14 ਹਜ਼ਾਰ ਲੋਕ ਸੰਕਰਮਿਤ ਹਨ।

ਇਹ ਵੀ ਪੜ੍ਹੋ:

ਡਰੋ ਨਾ ਜਾਣੋ! ਜਾਣਕਾਰੀ ਹੀ ਕੋਰੋਨਾਵਾਇਰਸ ਦਾ ਇਲਾਜ

ਇਸ ਨਾਲ ਇੱਕ ਹੀ ਦਿਨ ‘ਚ 129 ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾ ਨਾਲ ਇਰਾਨ ‘ਚ ਮਰਨ ਵਾਲਿਆਂ ਦੀ ਗਿਣਤੀ 850 ਦੇ ਪਾਰ ਪਹੁੰਚ ਚੁਕੀ ਹੈ। ਇਰਾਨ ਨੇ ਕੋਰੋਨਾਵਾਇਰਸ ਸੰਕਰਮਣ ਫੈਲਣ ਤੋਂ ਰੋਕਣ ਲਈ ਦੇਸ਼ ਦੇ ਚਾਰ ਜ਼ਰੂਰੀ ਸ਼ਿਆ ਧਾਰਮਿਕ ਅਸਥਾਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ:

ਹੁਣ ਅਮਰੀਕਾ ਕਰੇਗਾ ਕੋਰੋਨਾ ਦਾ ਖਾਤਮਾ! ਟਰੰਪ ਦਾ ਵੱਡਾ ਦਾਅਵਾ