ਨਵੀਂ ਦਿੱਲੀ: ਕਹਿਰ ਮਚਾ ਰਿਹਾ ਕੋਰੋਨਾਵਾਇਰਸ ਕਾਤਲ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਤੱਕ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਬੀਤੇ 24 ਘੰਟਿਆਂ ‘ਚ ਕੋਰੋਨਾ ਕਾਰਨ 600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਪਰ ਇਸ ਦਰਮਿਆਨ ਇੱਕ ਚੰਗੀ ਖ਼ਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ‘ਚ ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ।


ਇਸ ਪ੍ਰਯੌਗ ਤੋਂ ਬਾਅਦ ਕੋਰੋਨਾ ਦੇ ਇਲਾਜ ਦੇ ਸੰਕੇਤ ਮਿਲ ਰਹੇ ਹਨ। ਅਮਰੀਕਾ ‘ਚ ਹੁਣ ਤੱਕ ਕੋਰੋਨਾ ਨਾਲ ਕੁੱਲ 87 ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਜੇਕਰ ਪਿਛਲੇ 24 ਘੰਟਿਆਂ ਦਾ ਅੰਕੜਾ ਦੇਖਿਆ ਹਾਵੇ ਤਾਂ ਅਮਰੀਕਾ ‘ਚ 19 ਮੌਤਾਂ ਹੋਈਆਂ ਹਨ। ਅਮਰੀਕਾ ‘ਚ 4 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ।

ਇਹ ਵੀ ਪੜ੍ਹੋ:

ਹੁਣ ਭਾਰਤ 'ਚ ਕਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 141, ਜਾਣੋ ਕਿਹੜਾ ਸੂਬਾ ਸਭ ਤੋਂ ਵੱਧ ਝੰਬਿਆ

ਰਾਸ਼ਟਰਪਤੀ ਟਰੰਪ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਸੀਂ ਵੈਕਸੀਨ ਬਣਾਉਣ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਅਸੀਂ ਇਸ ਦੇ ਪਹਿਲੇ ਚਰਨ ਦਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਅਸੀਂ ਇਨਸਾਨਾਂ ‘ਤੇ ਪ੍ਰਯੋਗ ਕਰਕੇ ਦੇਖਿਆ ਹੈ। ਇਸ ਦੇ ਚੰਗੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਤੀਹਾਸ ‘ਚ ਸਭ ਤੋਂ ਤੇਜ਼ ਵੈਕਸੀਨ ਡਿਵਲੇਪਮੈਂਟ ‘ਚੋਂ ਇੱਕ ਹੈ ਤੇ ਜਲਦੀ ਹੀ ਕੋਰੋਨਾ ‘ਤੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।

ਇਹ ਵੀ ਪੜ੍ਹੋ:

ਡਰੋ ਨਾ ਜਾਣੋ! ਜਾਣਕਾਰੀ ਹੀ ਕੋਰੋਨਾਵਾਇਰਸ ਦਾ ਇਲਾਜ