Education Loan Information:
Calculate Education Loan EMIISRO 'ਚ 55 ਅਸਾਮੀਆਂ, ਇੰਝ ਕਰੋ ਆਨਲਾਈਨ ਅਪਲਾਈ
ਏਬੀਪੀ ਸਾਂਝਾ | 17 Mar 2020 10:47 AM (IST)
ਭਾਰਤੀ ਪੁਲਾੜ ਖੋਜ ਸੰਗਠਨ (ISRO) - ਪੁਲਾੜ ਕਾਰਜ ਕੇਂਦਰ (SAC) ਨੇ ਤਕਨੀਕੀ ਸਹਾਇਕ, ਵਿਗਿਆਨੀ / ਇੰਜੀਨੀਅਰ ਅਤੇ ਟੈਕਨੀਸ਼ੀਅਨ ਬੀ ਦੇ ਅਹੁਦੇ ਲਈ ਕੁੱਲ 55 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ISRO SAC Recruitment 2020: ਭਾਰਤੀ ਪੁਲਾੜ ਖੋਜ ਸੰਗਠਨ (ISRO) - ਪੁਲਾੜ ਕਾਰਜ ਕੇਂਦਰ (SAC) ਨੇ ਤਕਨੀਕੀ ਸਹਾਇਕ, ਵਿਗਿਆਨੀ / ਇੰਜੀਨੀਅਰ ਅਤੇ ਟੈਕਨੀਸ਼ੀਅਨ ਬੀ ਦੇ ਅਹੁਦੇ ਲਈ ਕੁੱਲ 55 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਚਾਹਵਾਨ ਉਮੀਦਵਾਰ ਨਿਰਧਾਰਤ ਫਾਰਮੈਟ, ਜਾਂ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 3 ਅਪ੍ਰੈਲ 2020 ਹੈ। ਤੁਹਾਨੂੰ ਦਸਦਇਏ ਕਿ ਉਮੀਦਵਾਰ ਇਸਰੋ-ਸੈਕ ਭਰਤੀ 2020 ਲਈ ਆਨਲਾਈਨ ਅਰਜ਼ੀ ਵੀ ਦੇ ਸਕਦੇ ਹਨ। ਇਸਦੇ ਲਈ, ਉਮੀਦਵਾਰਾਂ ਨੂੰ ਆਫੀਸ਼ੀਅਲ ਵੈਬਸਾਈਟ https://recruitment.sac.gov.in/OSAR/main.jsp ਤੇ ਆਨਲਾਈਨ ਅਰਜ਼ੀ ਦੇਣੀ ਪਵੇਗੀ। ਆਨਲਾਈਨ ਅਰਜ਼ੀ ਦੇਣ ਤੋਂ ਬਾਅਦ ਉਮੀਦਵਾਰਾਂ ਨੂੰ ਅਰਜ਼ੀ ਦੀ ਹਾਰਡ ਕਾਪੀ ਭਵਿੱਖ ਦੇ ਸੰਦਰਭ ਲਈ ਡਾਉਨਲੋਡ ਕਰਕੇ ਆਪਣੇ ਕੋਲ ਸੁਰੱਖਿਅਤ ਰੱਖਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਪੜ੍ਹੋ-Click here