ਨਵੀਂ ਦਿੱਲੀ: ਕੋਰੋਨਾਵਾਇਰਸ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ ਦੁਨੀਆ ਭਰ ਵਿੱਚ 4298 ਲੋਕਾਂ ਦੀ ਮੌਤ ਕੋਰੋਨਾ ਕਰਕੇ ਹੋਈ ਹੈ। ਇਸ ਦੇ ਨਾਲ ਹੀ, ਇੱਕ ਲੱਖ ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹਨ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਸਾਵਧਾਨੀਆਂ ਦਿੱਤੀਆਂ ਜਾ ਰਹੀਆਂ ਹਨ। ਸਪੇਨ 'ਚ ਜਿੱਥੇ ਖੇਡਾਂ 'ਚ ਦਰਸ਼ਕਾਂ ਦੇ ਦਾਖਲੇ 'ਤੇ ਪਾਬੰਦੀ ਹੈ, ਨਿਊਯਾਰਕ 'ਚ ਆਟੋ ਸ਼ੋਅ ਨੂੰ ਚਾਰ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ। ਦੱਸ ਦੇਈਏ ਕਿ ਹੁਣ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਰਕੇ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਿਊਯਾਰਕ ਦੇ ਆਟੋ ਸ਼ੋਅ ਦੇ ਦੌਰਾਨ ਵੱਖ-ਵੱਖ ਗਲੋਬਲ ਕਾਰਮੇਕਰਸ 50 ਤੋਂ ਵੱਧ ਮੱਚ ਅਵੇਟਿਡ ਕਾਰਾਂ ਨੂੰ ਲਾਂਚ ਕਰਨ ਵਾਲੇ ਸੀ। ਅੰਕੜਿਆਂ ਅਨੁਸਾਰ, ਸ਼ੋਅ ਨੂੰ ਨਿਊਯਾਰਕ ਦੇ ਲੋਕਲ ਆਰਥਿਕਤਾ ਨੂੰ 330 ਮਿਲੀਅਨ ਡਾਲਰ ਦੀ ਹੁਲਾਰਾ ਮਿਲਣ ਦੀ ਉਮੀਦ ਹੈ। ਫਿਲਹਾਲ ਇਹ ਆਟੋ ਸ਼ੋਅ ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਇਸ ਸ਼ੋਅ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਕੋਰੋਨਾਵਾਇਰਸ ਤੋਂ ਆਟੋ ਸ਼ੋਅ 'ਚ ਆਉਣ ਵਾਲੇ ਸਾਰੇ ਮਹਿਮਾਨਾਂ ਤੇ ਆਮ ਲੋਕਾਂ ਨੂੰ ਬਚਾਉਣ ਲਈ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਸ਼ੋਅ ਵਿੱਚ ਆਏ ਕਾਰਮੇਕਰਾਂ ਤੇ ਸਹਿਭਾਗੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਸ਼ੋਅ ਦੇ ਕੋਆਰਡੀਨੇਟਰਾਂ ਨੇ ਇਸ ਆਟੋ ਸ਼ੋਅ ਦੇ ਕਨਵੈਨਸ਼ਨ ਸੈਂਟਰ ਦੀ ਸਵੱਛਤਾ ਸ਼ੁਰੂ ਕਰ ਦਿੱਤੀ ਹੈ। ਅਹਿਮ ਗੱਲ ਇਹ ਹੈ ਕਿ ਨਿਊਯਾਰਕ ਦੀ ਅਬਾਦੀ 8.6 ਮਿਲੀਅਨ ਹੈ, ਇੱਥੇ 100 ਤੋਂ ਵੱਧ ਲੋਕ ਕੋਰੋਨਾ ਤੋਂ ਸੰਕਰਮਿਤ ਹਨ।

Car loan Information:

Calculate Car Loan EMI