ਨਵੀਂ ਦਿੱਲੀ: ਫ਼ਲਾਈਂਗ ਕਾਰ ਬਣਾਉਣ ਵਾਲੀ ਡੱਚ ਕੰਪਨੀ PAL-V ਨੇ ਦੁਨੀਆ ਦੀ ਸਭ ਤੋਂ ਪਹਿਲੀ ਉੱਡਣ ਵਾਲੀ ਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰ ਦਾ ਨਾਂ PAL-V Liberty ਰੱਖਿਆ ਗਿਆ ਹੈ। ਇੱਥੇ ਇਹ ਦੱਸਣਾ ਯੋਗ ਹੈ ਕਿ ਯੂਰਪ ਵਿੱਚ ਇਸ ਨੂੰ ਸਰਕਾਰ ਨੇ ਸੜਕਾਂ ਉੱਤੇ ਚਲਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਇੰਝ ਦੁਨੀਆ ਭਰ ’ਚ ਫ਼ਲਾਈਂਗ ਕਾਰਾਂ ਦਾ ਸੁਫ਼ਨਾ ਵੇਖ ਰਹੇ ਲੋਕ ਹੁਣ ਇਹ ਕਾਰ ਪਹਿਲੀ ਵਾਰ ਸੜਕਾਂ ਉੱਤੇ ਵੀ ਵੇਖ ਸਕਣਗੇ। ਭਾਵੇਂ ਇਸ ਨੂੰ ਸ਼ੁਰੂਆਤ ਉੱਚ ਸਿਰਫ਼ ਵਪਾਰਕ ਵਾਹਨ ਵਜੋਂ ਹੀ ਵਰਤਿਆ ਜਾ ਸਕੇਗਾ।


PAL-V ਲਿਬਰਟੀ ਨੇ ਪਿੱਛੇ ਜਿਹੇ ਸੜਕਾਂ ਦੇ ਸਖ਼ਤ ਯੂਰਪੀਅਨ ਪ੍ਰੀਖਣਾਂ ਨੂੰ ਪਾਸ ਕੀਤਾ ਹੈ। ਇਸ ਤੋਂ ਬਾਅਦ ਹੁਣ ਇਸ ਨੂੰ ਅਧਿਕਾਰਤ ਲਾਇਸੈਂਸ ਪਲੇਟ ਨਾਲ ਸੜਕਾਂ ਉੱਤੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਫ਼ਰਵਰੀ 2020 ਤੋਂ ਲਗਾਤਾਰ ਇਸ ਕਾਰ ਲਈ ਪ੍ਰੀਖਣ ਪ੍ਰੋਗਰਾਮ ਕੀਤਾ ਜਾ ਰਿਹਾ ਹੈ; ਜਿਸ ਵਿੱਚ ਹਾਈ–ਸਪੀਡ ਬ੍ਰੇਕ ਤੇ ਧੁਨੀ ਪ੍ਰਦੂਸ਼ਣ ਪ੍ਰੀਖਣ ਸ਼ਾਮਲ ਸਨ। ਕੰਪਨੀ ਨੇ ਇਸ ਕਾਰ ਦਾ ਪ੍ਰੋਟੋਟਾਈਪ ਸਭ ਤੋਂ ਪਹਿਲਾਂ ਸਾਲ 2012 ’ਚ ਉਡਾਇਆ ਸੀ। ਜਿਸ ਤੋਂ ਬਾਅਦ ਲਗਾਤਾਰ ਇਸ ਦਾ ਪ੍ਰੀਖਣ ਜਾਰੀ ਹੈ।

ਭਾਰਤ 'ਚ ਬੇਹੱਦ ਕਫਾਇਤੀ 6 ਐਸਯੂਵੀ, ਦਮਦਾਰ ਇੰਜਨ ਤੇ ਸ਼ਾਨਦਾਰ ਫੀਚਰਜ਼ ਨਾਲ ਲੈਸ
ਇੱਥੇ ਇਹ ਵੀ ਦੱਸ ਦੇਈਏ ਕਿ ਲਿਬਰਟੀ ਕਮਰਸ਼ੀਅਲ ਦੀ ਕੀਮਤ 3 ਲੱਖ 99 ਹਜ਼ਾਰ ਡਾਲਰ ਭਾਵ 2 ਕਰੋੜ 52 ਲੱਖ ਭਾਰਤੀ ਰੁਪਏ ਤੋਂ ਸ਼ੁਰੂ ਹੋਵੇਗੀ। ਭਾਵੇਂ ਇਸ ਕੀਮਤ ਵਿੱਚ ਹਾਲੇ ਟੈਕਸ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਕਾਰ ਨੂੰ ਸਾਲ 2015 ’ਚ EASA  ‘ਯੂਰਪੀਅਨ ਏਵੀਏਸ਼ਨ ਸੇਫ਼ਟੀ ਏਜੰਸੀ’ ਨਾਲ ਏਵੀਏਸ਼ਨ ਸਰਟੀਫ਼ਿਕੇਸ਼ਨ ਲਈ ਵੀ ਭੇਜਿਆ ਜਾ ਚੁੱਕਾ ਹੈ। ਜਿਸ ਨੂੰ 2022 ਤੱਕ ਫ਼ਾਈਨਲ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਹੀ ਇਸ ਪ੍ਰੋਡਕਟ ਦੀ ਡਿਲੀਵਰੀ ਸ਼ੁਰੂ ਹੋਵੇਗੀ।

ਪਾਲ-ਵੀ ਦੇ ਸੀਈਓ ਮਾਈਕ ਸਟੇਕੇਲਬਰਗ ਨੇ ਕਿਹਾ ਕਿ ਅਸੀਂ ਇਸ ਮੀਲ–ਪੱਥਰ ਤੱਕ ਪੁੱਜਣ ਲਈ ਕਈ ਸਾਲਾਂ ਤੋਂ ਸੜਕ ਅਥਾਰਟੀਆਂ ਨਾਲ ਤਾਲਮੇਲ ਕਾਇਮ ਕਰ ਰਹੇ ਹਾਂ। ਇਸ ਕਾਰ ਦੀ ਉਡਾਣ ਨੂੰ ਸਫ਼ਲ ਬਣਾਉਣ ਲਈ ਇਸ ਦਾ ਡਿਜ਼ਾਇਨ ਹਵਾ ਤੇ ਸੜਕ ਦੋਵੇਂ ਨਿਯਮਾਂ ਦੀ ਪਾਲਣਾ ਕਰਦਾ ਹੈ।

ਪੰਜਾਬ 'ਤੇ ਬਿਜਲੀ ਸੰਕਟ! ਰਾਜਪੁਰਾ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ

PAL-V ਲਿਬਰਟੀ ’ਚ ਦੋਹਰੇ ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਇੱਕ ਵਾਰੀ ਵਿੱਚ ਦੋ ਵਿਅਕਤੀ ਯਾਤਰਾ ਕਰ ਸਕਦੇ ਹਨ। ਕੰਪਨੀ ਮੁਤਾਬਕ ਇਸ ਦੀ ਵੱਧ ਤੋਂ ਵੱਧ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇਹ ਸਿਰਫ਼ 9 ਸੈਕੰਡਾਂ ਵਿੱਚ 100 ਕਿਲੋਮੀਟਰ ਤੱਕ ਦੀ ਰਫ਼ਤਾਰ ਫੜ ਸਕਦੀ ਹੈ।

ਇਹ ਕਾਰ ਇੱਕ ਵਾਰੀ ਵਿੱਚ 1,315 ਕਿਲੋਮੀਟਰ ਤੱਕ ਦੀ ਉਡਾਣ ਭਰ ਸਕਦੀ ਹੈ। ਉਡਾਣ ਮੋਡ ਵਿੱਚ ਇਹ 180 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫ਼ਤਾਰ 500 ਕਿਲੋਮੀਟਰ ਤੱਕ ਸੀਮਤ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI