ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨੂੰ ਆਪਣੀ ‘ਵੱਡੀ ਭੁੱਲ’ ਦੱਸਿਆ ਹੈ। ਮਾਇਆਵਤੀ ਨੇ ਆਪਣੇ ਮੀਡੀਆ ਸੰਦੇਸ਼ ਰਾਹੀਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਸਮਾਜਵਾਦੀ ਪਾਰਟੀ ਨਾਲ ਸਾਡਾ ਗੱਠਜੋੜ ਕਾਹਲੀ ਵਿੱਚ ਲਿਆ ਗਿਆ ਫ਼ੈਸਲਾ ਸੀ, ਜਿਸ ਦੇ ਲੋੜੀਂਦੇ ਨਤੀਜੇ ਨਹੀਂ ਮਿਲ ਸਕੇ। ਸਮਾਜਵਾਦੀ ਪਾਰਟੀ ਭਰੋਸੇਯੋਗ ਨਹੀਂ।


ਮਾਇਆਵਤੀ ਨੇ ਸਪੱਸ਼ਟ ਕਿਹਾ ਕਿ ਸੂਬੇ ਵਿੱਚ ਆਉਣ ਵਾਲੀਆਂ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਅਸੀਂ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਵਾਂਗੇ। ਇਸ ਲਈ ਅਸੀਂ ਤਾਂ ਆਪਣੀ ਪੂਰੀ ਤਾਕਤ ਲਾ ਦੇਵਾਂਗੇ। ਇਸ ਲਈ ਜੇ ਸਾਨੂੰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਵੋਟ ਦੇਣੀ ਪਵੇ, ਤਾਂ ਅਸੀਂ ਉਹ ਵੀ ਕਰਾਂਗੇ।

ਪਾਕਿਸਤਾਨ ਦਾ ਵਿੰਗ ਕਮਾਂਡਰ ਅਭਿਨੰਦਨ 'ਤੇ ਵੱਡਾ ਖੁਲਾਸਾ

ਮਾਇਆਵਤੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਕੀਮਤ ਉੱਤੇ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਚਾਹੀਦਾ ਸੀ। ਅਸੀਂ ਬਾਅਦ ’ਚ ਆਪਣੀ ਇਸ ਵੱਡੀ ਗ਼ਲਤੀ ਦਾ ਅਹਿਸਾਸ ਕੀਤਾ। ਸਾਡੀ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫਿਰਕੂ ਤਾਕਤਾਂ ਨਾਲ ਲੜਨ ਲਈ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ ਸੀ। ਇਸ ਦਾ ਨਤੀਜਾ ਵਧੀਆ ਨਹੀਂ ਰਿਹਾ।

ਮਾਇਆਵਤੀ ਨੇ ਅੱਗੇ ਕਿਹਾ ਕਿ ਸਮਾਜਵਾਦੀ ਪਾਰਟੀ ਆਪਣੇ ਪਰਿਵਾਰ ਦੀ ਲੜਾਈ ਕਾਰਨ ਬਹੁਜਨ ਸਮਾਜ ਪਾਰਟੀ ਨਾਲ ਉਸ ਗੱਠਜੋੜ ਤੋਂ ਵੱਧ ਲਾਭ ਨਹੀਂ ਲੈ ਸਕੀ। ਅਸੀਂ ਵੀ ਓਨੇ ਫ਼ਾਇਦੇ ’ਚ ਨਹੀਂ ਰਹੇ। ਲੋਕ ਸਭਾ ਚੋਣ ਤੋਂ ਬਾਅਦ ਤਾਂ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਸਾਡੇ ਨਾਲ ਗੱਲਬਾਤ ਹੀ ਬੰਦ ਕਰ ਦਿੱਤੀ, ਜਿਵੇਂ ਸਾਨੂੰ ਜਾਣਦੇ ਹੀ ਨਾ ਹੋਣ। ਉਨ੍ਹਾਂ ਦੇ ਇਸ ਰਵੱਈਏ ਕਾਰਨ ਅਸੀਂ ਵੀ ਉਨ੍ਹਾਂ ਨਾਲ ਸਬੰਧ ਤੋੜ ਲਏ।

ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਸਾਡੀ ਪਾਰਟੀ ਨੇ ਉਸ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ, ਜਿਸ ਨੇ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਮੇਰੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਉਸ ਵੱਡੀ ਸਾਜ਼ਿਸ਼ ਦੀ ਘਟਨਾ ਨੂੰ ਭੁਲਾਉਂਦਿਆਂ ਅਸੀਂ ਦੇਸ਼ ਵਿੱਚ ਸੌੜੀ ਸੋਚ ਵਾਲੀਆਂ ਤਾਕਤਾਂ ਨੂੰ ਕਮਜ਼ੋਰ ਕਰਨ ਲਈ ਸਮਾਜਾਵਾਦੀ ਪਾਰਟੀ ਨਾਲ ਗੱਠਜੋੜ ਕਰ ਕੇ ਲੋਕ ਸਭਾ ਚੋਣ ਲੜੀ ਸੀ।

ਮੁਰਗਿਆਂ ਦੀ ਲੜਾਈ ਰੋਕਣ ਗਈ ਪੁਲਿਸ ਟੀਮ 'ਤੇ ਕੁੱਕੜ ਨੇ ਕੀਤਾ ਹਮਲਾ, ਪੁਲਿਸ ਅਫ਼ਸਰ ਨੂੰ ਜਾਨੋਂ ਮਾਰ ਸੁੱਟਿਆ

ਮਾਇਆਵਤੀ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤਾਂ ਗੱਠਜੋੜ ਹੋਣ ਦੇ ਪਹਿਲੇ ਦਿਨ ਤੋਂ ਹੀ ਸਾਡੀ ਪਾਰਟੀ ਦੇ ਸਤੀਸ਼ਚੰਦਰ ਮਿਸ਼ਰਾ ਨੂੰ ਇਹ ਆਖਦੇ ਰਹੇ ਕਿ ਹੁਣ ਤਾਂ ਗੱਠਜੋੜ ਹੋ ਗਿਆ ਹੈ ਤੇ ਭੈਣ ਜੀ ਨੂੰ 2 ਜੂਨ ਦਾ ਮਾਮਲਾ ਭੁਲਾ ਕੇ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ। ਇਸੇ ਕਾਰਨ ਸਾਨੂੰ ਚੋਣਾਂ ਦੌਰਾਨ ਕੇਸ ਵਾਪਸ ਲੈਣਾ ਪਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904