ਪਾਕਿਸਤਾਨ ਦਾ ਵਿੰਗ ਕਮਾਂਡਰ ਅਭਿਨੰਦਨ 'ਤੇ ਵੱਡਾ ਖੁਲਾਸਾ

ਪਾਕਿਸਤਾਨ ਦੀ ਸੰਸਦ ਵਿਚ ਬੀਤੇ ਦਿਨ ਸਾੰਸਦ ਆਯਾਜ ਸਾਦਿਕ ਨੇ ਵੱਡਾ ਖੁਲਾਸਾ ਕੀਤਾ ਹੈ। ਪਾਕਿਸਤਾਨ ਮੁਸਲੀਮ ਲੀਗ ਦੇ ਸਾੰਸਦ ਆਯਾਜ ਸਾਦਿਕ ਨੇ ਬੁਧਵਾਰ ਨੂੰ ਸੰਸਦ ਵਿਚ ਬੋਲਦਿਆ ਇਹ ਖੁਲਾਸਾ ਕੀਤਾ ਕਿ  ਭਾਰਤੀ ਵਿੰਗ ਕਮਾੰਡਰ ਅਭਿੰਨੰਦਨ ਦੀ ਰਿਹਾਈ ਮੋਕੇ ਜਦ ਦੋਨਾ ਦੇਸ਼ਾ ਵਿਚ ਮਾਹੋਲ ਗਰਮ ਚਲ ਰਿਹਾ ਸੀ ਤਾ ਉਸ ਸਮੇੰ ਵਿਦੇਸ਼ ਮੰਤਰੀ ਸ਼ਾਹ ਮਹਿਮੁਦ ਕੁਰੇਸ਼ੀ ਨੇ ਖੁਦਾ ਦਾ ਵਾਸਤਾ ਦਿਤਾ ਸੀ। ਕੁਰੇਸ਼ੀ ਨੇ ਕਿਹਾ ਸੀ ਕਿ ਰਿਹਾਈ ਨਹੀ ਹੋਈ ਤਾ ਰਾਤ ਨੂੰ 9 ਵਜੇ ਭਾਰਤ ਹਮਲਾ ਕਰ ਦੇਵੇਗਾ। ਚੀਫ ਆਫ ਆਰਮੀ ਸਟਾਫ ਦੇ ਉਸ ਸਮੇ ਪੈਰ ਕੰਬ ਰਹੇ ਸੀ ਅਤੇ ਮਥੇ ਤੇ ਪਸੀਨਾ ਆ ਰਿਹਾ ਸੀ । 27 ਫਰਵਰੀ 2019 ਨੂੰ ਪਾਕਿ ਦੇ ਲੜਾਕੂ ਜਹਾਜਾ ਦਾ ਪਿਛਾ ਕਰਦੇ ਹੋਏ ਵਿੰਗ ਕਮਾੰਡਰ ਪਾਕਿਸਤਾਨ ਪਹੁੰਚ ਗਏ ਸੀ ਅਤੇ ਉਨਾ ਮਿਗ21 ਵਿਚ ਅਗ ਲਗਣ ਕਾਰਨ ਇਜੇਕਟ ਕਰ ਦਿਤਾ ਸੀ ਅਤੇ ਉਹ ਪਾਕਿਸਤਾਨ ਵਾਲੇ ਇਲਾਕੇ ਜਾ ਡਿਗੇ ਸੀ। ਭਾਰਤ ਦੇ ਦਾਬਾਅ ਤੋ ਬਾਅਦ 1 ਮਾਰਚ 2019 ਨੂੰ ਅਟਾਰੀ ਵਾਹਗਾ ਸਰਹਦ ਰਾਹੀ ਅਬਿੰਨਦਨ ਦੀ ਦੇਸ਼ ਵਾਪਸੀ ਹੋਈ ਸੀ। 
 
 

JOIN US ON

Telegram
Sponsored Links by Taboola