ਅਸ਼ਰਫ ਢੁੱਡੀ


ਚੰਡੀਗੜ੍ਹ: ਪੰਜਾਬ 'ਚ ਕੋਲੇ ਦੀ ਕਮੀ ਕਾਰਨ ਰਾਜਪੁਰਾ ਦੇ ਐਨਪੀਐਲ ਥਰਮਲ ਪਲਾਂਟ ਦਾ ਯੂਨਿਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਵੱਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ ਕੋਲੇ ਦਾ ਸਟਾਕ ਖਤਮ ਹੋਣ ਕਰਕੇ ਅੱਜ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ।

ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਦੇ ਚਲਦੇ ਰਾਜਪੁਰਾ 'ਚ ਕਿਸਾਨ ਜਥੇਬੰਦੀਆ ਨੇ ਥਰਮਲ ਪਲਾਂਟ ਨੂੰ ਜਾਣ ਵਾਲੇ ਰੇਲ ਟਰੇਕ 'ਤੇ ਧਰਨਾ ਦਿੱਤਾ ਹੈ ਜਿਸ ਕਾਰਨ ਕੋਲਾ ਨਾ ਪਹੁੰਚਣ ਕਰਕੇ ਅੱਜ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ  ਰਾਜਪੁਰਾ ਥਰਮਲ ਦੇ ਰੇਲ ਟਰੈਕ ਨੂੰ ਰੋਕਿਆ ਹੋਇਆ ਹੈ ਤੇ ਕੋਲੇ ਦੀ ਪੂਰਤੀ ਬੰਦ ਹੋਣ ਕਰਕੇ ਅਕਤੁਬਰ ਮਹੀਨੇ 'ਚ ਲਗਾਤਾਰ ਕੋਲੇ ਦੇ ਸਟਾਕ 'ਚ ਕਮੀ ਹੋ ਰਹੀ ਸੀ।

ਪਰਾਲੀ ਸਾੜਨ ਖਿਲਾਫ ਮੋਦੀ ਸਰਕਾਰ ਲਿਆਏਗੀ ਆਰਡੀਨੈਂਸ, ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ

ਹਾਲਾਂਕਿ 22 ਅਕਤੂਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਪੰਜਾਬ ਅੰਦਰ ਮਾਲ ਗੱਡੀਆ ਲਈ ਰੇਲ ਟਰੇਕ ਖੋਲ ਦਿੱਤੇ ਜਾਣਗੇ ਤਾਂ ਜੋ ਪੰਜਾਬ 'ਚ ਫਸਲਾਂ ਲਈ ਖਾਦ ਤੇ ਬਿਜਲੀ ਲਈ ਕੋਲਾ ਆ ਸਕੇ। ਪਰ ਬਾਵਜੂਦ ਇਸਦੇ ਕਿਸਾਨ ਜਥੇਬੰਦੀਆਂ ਨੇ 24 ਅਕਤੂਬਰ ਨੂੰ ਰਾਜਪੁਰਾ 'ਚ ਥਰਮਲ ਲਈ ਆਉਂਦੇ ਟਰੈਕ 'ਤੇ ਫਿਰ ਧਰਨਾ ਲਾ ਦਿੱਤਾ। ਕਿਸਾਨਾਂ ਨੇ ਕਿਹਾ ਸੀ ਕਿ ਮਹਿੰਗੀ ਬਿਜਲੀ ਵੇਚਣ ਕਾਰਨ ਪ੍ਰਾਈਵੇਟ ਥਰਮਲ ਨਹੀਂ ਚਲਾਉਣ ਦਿੱਤਾ ਜਾਏਗਾ।

ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪੱਥ ਮਿਲੀਆਂ ਲਾਸ਼ਾਂ

ਥਰਮਲ ਪਲਾਂਟ ਵਲੋਂ ਇਹ ਕਿਹਾ ਗਿਆ ਹੈ ਕਿ ਸਭ ਤੋਂ ਸਸਤੀ ਬਿਜਲੀ 2.91 ਰੁਪਏ ਪ੍ਰਤੀ ਯੂਨਿਟ ਅਸੀਂ ਮੁਹਈਆ ਕਰਵਾਈ ਹੈ। ਬਾਵਜੂਦ ਇਸ ਦੇ ਥਰਮਲ ਤੱਕ ਪਹੁੰਚਣ ਵਾਲਾ ਕੋਲਾ ਰੋਕ ਦਿਤਾ ਗਿਆ ਹੈ। ਥਰਮਲ ਦੇ ਬੁਲਾਰੇ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਨਾਲ ਗਲਬਾਤ ਕਰਨ ਲਈ ਬੇਨਤੀ ਕੀਤੀ ਹੈ ਤਾਂ ਜੋ ਥਰਮਲ ਪਲਾਂਟ ਤੱਕ ਰੇਲ ਟਰੈਕ ਖਾਲੀ ਕੀਤਾ ਜਾਏ। ਝੋਨੇ ਦੇ ਸੀਜ਼ਨ ਦੌਰਾਨ ਥਰਮਲ ਨੇ 119 ਦਿਨ 100 ਫੀਸਦੀ ਦੋਨੋ ਯੂਨਿਟ ਚਾਲੂ ਰਖੇ ਗਏ ਤੇ ਸੂਬੇ ਨੂੰ ਬਿਜਲੀ ਮੁਹਈਆ ਕਰਵਾਈ ਸੀ।