ਨਵੀਂ ਦਿੱਲੀ: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਚਾਰੇ ਵਿਧਾਇਕਾਂ ਨੇ ਤਕਰੀਬਨ 1500 ਸਫਾਈ ਸੇਵਕਾਂ ਨੂੰ ਇਕੱਠਾ ਕੀਤਾ ਤੇ ਸਿਵਿਕ ਸੈਂਟਰ ਵਿਖੇ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਸੜਕ ਜਾਮ ਦਾ ਵਿਰੋਧ ਕਰਨ ਲਈ ਮਾਡਲ ਟਾਊਨ ਤੋਂ ਵਿਧਾਇਕ ਅਖਿਲੇਸ਼ ਤ੍ਰਿਪਾਠੀ, ਕਾਂਡਲੀ ਤੋਂ ਕੁਲਦੀਪ ਕੁਮਾਰ, ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੋਲਿਆ ਤੇ ਮੰਗੋਲਪੁਰੀ ਤੋਂ ਵਿਧਾਇਕ ਰਾਖੀ ਬਿਰਲਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਵਿਧਾਇਕਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਤਾਂ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ 'ਤੇ ਹਮਲਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਘਟਨਾ ਵਿੱਚ ਕਮਲਾ ਮਾਰਕੀਟ ਦੇ ACP ਅਨਿਲ ਕੁਮਾਰ ਸਮੇਤ 9 ਪੁਲਿਸ ਮੁਲਾਜ਼ਮ ਜ਼ਖਮੀ ਹੋਏ। ਇਹ ਇਲਜਾਮ ਹੈ ਕਿ ਏਸੀਪੀ ਦੀ ਉਂਗਲੀ ਚਬਾਈ ਗਈ, ਜਿਸ ਕਰਕੇ ਉਸ ਦੀ ਉਂਗਲੀ 'ਚ ਫਰੈਕਚਰ ਹੋ ਗਿਆ।
ਪੰਜਾਬ ਪੁਲਿਸ ਦੇ ਦਾਗੀ ਅਫਸਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ, ਹਾਈਕੋਰਟ ਨੇ ਮੰਗੀ ਜਾਣਕਾਰੀ
ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਮਹਾਮਾਰੀ ਐਕਟ, ਧਾਰਾ 188, ਸਰਕਾਰੀ ਕਰਮਚਾਰੀ ‘ਤੇ ਹਮਲਾ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਰਤ 'ਚ ਹਰ ਦਿਨ ਕੋਰੋਨਾ ਦੇ ਨਵੇਂ ਰਿਕੌਰਡ, ਕੀ ਹੋ ਪਏਗਾ ਕੰਟਰੋਲ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
‘ਆਪ’ ਦੇ ਚਾਰ ਵਿਧਾਇਕਾਂ ਖ਼ਿਲਾਫ਼ ਕੇਸ ਦਾਇਰ, ਇੱਕ ਨੇ ਚੱਬੀ ਏਸੀਪੀ ਦੀ ਉਂਗਲ
ਏਬੀਪੀ ਸਾਂਝਾ
Updated at:
29 Oct 2020 12:47 PM (IST)
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਚਾਰੇ ਵਿਧਾਇਕਾਂ ਨੇ ਤਕਰੀਬਨ 1500 ਸਫਾਈ ਸੇਵਕਾਂ ਨੂੰ ਇਕੱਠਾ ਕਰ ਸਿਵਿਕ ਸੈਂਟਰ ਵਿਖੇ ਪ੍ਰਦਰਸ਼ਨ ਕੀਤਾ ਸੀ।
- - - - - - - - - Advertisement - - - - - - - - -