ਨਵੀਂ ਦਿੱਲੀ: ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ (Punjab) ਵਿੱਚ ਚੱਲ ਰਹੇ ਕਿਸਾਨ ਅੰਦੋਲਨ (Kissan Andolan) ਕਾਰਨ ਪੰਜਾਬ ਵਿੱਚ ਰੇਲ ਆਵਾਜਾਈ ਇੱਕ ਵਾਰ ਫੇਰ ਤੋਂ ਰੁਕ ਗਈ ਹੈ। ਉੱਤਰੀ ਰੇਲਵੇ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਅੰਦੋਲਨ ਪ੍ਰਭਾਵਿਤ ਸੂਬੇ ਵਿੱਚ ਰੇਲਵੇ ਦੇ ਕੰਮਕਾਜ ਬਹਾਲ ਨਹੀਂ ਕੀਤੇ ਗਏ ਹਨ।

ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਕਿਹਾ, “ਕੁਝ ਖਬਰਾਂ ਪ੍ਰਕਾਸ਼ਤ ਹੋਈਆਂ ਹਨ ਕਿ ਪੰਜਾਬ ਵਿੱਚ ਰੇਲ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਕ ਵਾਰ ਫਿਰ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਝੂਠੀਆਂ ਖ਼ਬਰਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਤੇ ਰੇਲ ਗੱਡੀਆਂ ਇਸ ਵੇਲੇ ਨਹੀਂ ਚੱਲ ਰਹੀਆਂ।"

ਕੁਮਾਰ ਨੇ ਅੱਗੇ ਕਿਹਾ, "ਇਨ੍ਹਾਂ ਖ਼ਬਰਾਂ 'ਚ ਕਿਹਾ ਗਿਆ ਕਿ 22 ਅਕਤੂਬਰ ਨੂੰ ਐਨਆਰ ਪ੍ਰੈੱਸ ਰਿਲੀਜ਼ ਮੁਤਾਬਕ ਮਾਲ ਆਵਾਜਾਈ ਦੀਆਂ ਸੇਵਾਵਾਂ ਇੱਕ ਦਿਨ ਲਈ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸੀ ਤੇ ਰੇਲ ਦੇ ਕੰਮਕਾਜ ਸਟਾਫ ਦੀ ਅਨਿਸ਼ਚਿਤਤਾ ਤੇ ਸੁਰੱਖਿਆ ਕਾਰਨ ਬੰਦ ਕਰ ਦਿੱਤੀਆਂ ਗਈਆਂ ਸੀ।"

ਮਾਲ ਗੱਡੀਆਂ ਚਲਾਉਣ ਤੋਂ ਰੇਲਵੇ ਦਾ ਯੂ-ਟਰਨ, ਅੱਜ ਨਵੇਂ ਹੁਕਮ ਜਾਰੀ

ਨੈਤਿਕ ਹੁਣ ਬਣੇਗਾ ਪੰਜਾਬੀ ਪੁਲਿਸ ਵਾਲਾ, ਟੀ.ਵੀ ਅਦਾਕਾਰ ਕਰਨ ਮਹਿਰਾ ਨਾਲ ਖਾਸ ਗੱਲ ਬਾਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904