ਸੜਕ ਆਵਾਜਾਈ ਮੰਤਰਾਲਾ ਅਗਲੇ ਦੋ ਹਫਤਿਆਂ ਵਿੱਚ ਸਕ੍ਰੈਪਿੰਗ ਪੋਲਿਸੀ ਦਾ ਐਲਾਨ ਕਰੇਗਾ। ਨਵੀਂ ਪੋਲਿਸੀ ਲਾਗੂ ਹੋਣ ਤੋਂ ਬਾਅਦ, ਡਰਾਈਵਰਾਂ ਨੂੰ ਪੁਰਾਣੀ ਗੱਡੀ ਰੱਖਣਾ ਮਹਿੰਗਾ ਪੈ ਸਕਦਾ ਹੈ।  ਸੂਤਰਾਂ ਅਨੁਸਾਰ 15 ਸਾਲ ਤੋਂ ਵੱਧ ਪੁਰਾਣੇ ਵਪਾਰਕ ਵਾਹਨਾਂ ਲਈ ਫਿੱਟਨੈੱਸ ਸਰਟੀਫਿਕੇਟ ਫੀਸ ਮੌਜੂਦਾ 200 ਰੁਪਏ ਤੋਂ ਵਧ ਕੇ ਟੈਕਸੀਆਂ ਲਈ 7,500 ਰੁਪਏ ਅਤੇ ਟਰੱਕਾਂ ਲਈ ਲਗਭਗ 12,500 ਰੁਪਏ ਹੋ ਜਾਵੇਗੀ। ਮੋਟਰ ਵਹੀਕਲ ਲਾਅ ਦੇ ਅਨੁਸਾਰ, ਅੱਠ ਸਾਲ ਤੋਂ ਵੱਧ ਪੁਰਾਣਾ ਹੋਣ ਤੋਂ ਬਾਅਦ ਵਾਹਨ ਦੇ ਸਾਲਾਨਾ ਫਿੱਟਨੈੱਸ ਸਰਟੀਫਿਕੇਟ ਦਾ ਨਵੀਨੀਕਰਣ ਕਰਨਾ ਲਾਜ਼ਮੀ ਹੈ। ਹਰ ਸਾਲ ਲੋਕ ਇੰਨੀ ਉੱਚ ਫੀਸ ਦੇ ਕੇ ਆਪਣੇ ਪੁਰਾਣੇ ਵਾਹਨਾਂ ਨੂੰ ਰੱਖਣਾ ਬੰਦ ਕਰ ਦੇਣਗੇ। ਦਿਲਜੀਤ ਨੇ ਰਿਹਾਨਾ 'ਤੇ ਗਾਇਆ ਗੀਤ, ਕੰਗਨਾ ਨੂੰ ਨਹੀਂ ਆਇਆ ਰਾਸ, ਟਵਿੱਟਰ ਵਾਰ ਸ਼ੁਰੂ 15 ਸਾਲਾਂ ਤੋਂ ਵੱਧ ਨਿੱਜੀ ਵਾਹਨਾਂ ਦੇ ਮਾਮਲੇ 'ਚ ਦੋਪਹੀਆ ਵਾਹਨ ਚਾਲਕਾਂ ਲਈ ਰਜਿਸਟ੍ਰੇਸ਼ਨ ਫੀਸ 300 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਲਈ ਜਾਵੇਗੀ। ਇਸ ਦੇ ਨਾਲ ਹੀ ਕਾਰਾਂ ਲਈ ਇਹ 600 ਰੁਪਏ ਤੋਂ ਵਧਾ ਕੇ 5000 ਰੁਪਏ ਹੋ ਜਾਵੇਗੀ। ਰਾਜ ਅਜਿਹੇ ਵਾਹਨਾਂ 'ਤੇ ਪੰਜ ਸਾਲਾਂ ਲਈ ਗ੍ਰੀਨ ਟੈਕਸ ਲਗਾ ਸਕਦੇ ਹਨ, ਜੋ ਸੜਕ ਟੈਕਸ ਤੋਂ ਇਲਾਵਾ ਹੋਣਗੇ। ਸਾਰੇ ਨਿਜੀ ਵਾਹਨਾਂ ਨੂੰ 15 ਸਾਲਾਂ ਬਾਅਦ ਅਤੇ ਇਸ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ ਨਵੀਨੀਕਰਣ ਕਰਨਾ ਪਏਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI