ਨਵੀ ਦਿੱਲੀ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਦਿੱਲੀ ਪੁਲਿਸ ਨੂੰ ਮੰਗ ਕੀਤੀ ਕਿ ਦਿੱਲੀ ਦੇ ਸਾਰੇ ਥਾਣਿਆਂ ਦੀ 26 ਜਨਵਰੀ ਦੀ ਸਾਰੀ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖੇ ਤਾਂਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਅਸਲੀਅਤ ਦਾ ਪਤਾ ਲੱਗ ਸਕੇ। ਸਰਵਣ ਸਿੰਘ ਪੰਧੇਰ ਨੇ ਕਿਹਾ ਇਸ ਸੰਬੰਧੀ ਕਮੇਟੀ ਦੇ ਲੀਗਲ ਸੈਲ ਵੱਲੋਂ ਲਿਖਤੀ ਵੀ ਦਿੱਲੀ ਪੁਲਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।
ਕੇਂਦਰ ਸਰਕਾਰ ਵੱਲੋਂ ਲਏ ਜਾ ਫੈਸਲਿਆਂ ਦੀ ਨਿਖੇਧੀ ਕਰਦਿਆਂ ਪੰਧੇਰ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਰੋਜ਼ਾਨਾ ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ ਪਰ ਉਹ ਹਰ ਵਾਰ ਦੀ ਤਰ੍ਹਾਂ ਕੇਂਦਰ ਸਰਕਾਰ 'ਤੇ ਪੁੱਠੇ ਪੈਣਗੇ। ਕੇਂਦਰ ਦੀ ਸ਼ਹਿ 'ਤੇ ਬਿਹਾਰ ਸਰਕਾਰ ਨੇ ਅੰਦੋਲਨ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਸਮੇਤ ਜੋ ਹੋਰ ਪਾਬੰਦੀਆਂ ਲਾਈਆਂ ਗਈਆਂ ਹਨ, ਇਸ ਨੂੰ ਭਾਜਪਾ ਸ਼ਾਸਤ ਸੂਬਿਆਂ 'ਚ ਵੀ ਸਰਕਾਰ ਲਾਗੂ ਕਰੇਗੀ ਪਰ ਇਹ ਚਾਲ ਵੀ ਭਾਜਪਾ ਨੂੰ ਹੀ ਪੁੱਠੀ ਪਵੇਗੀ।
ਕਿਸਾਨ ਅੰਦੋਲਨ ਨੇ ਉਡਾਈ ਸਰਕਾਰ ਦੀ ਨੀਂਦ, ਕੈਨੇਡਾ, ਯੂਕੇ ਤੇ ਯੂਐਸਏ ਦੀ ਹਰ ਕਾਲ 'ਤੇ ਨਜ਼ਰ, ਨਿਗਰਾਨੀ ਲਈ ਬਣਾਈ ਖ਼ਾਸ ਟੀਮ
ਸਰਕਾਰ ਨਾਲ ਗੱਲਬਾਤ ਦੇ ਮੁੱਦੇ 'ਤੇ ਪੰਧੇਰ ਨੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਤਾਂ ਹੀ ਹੋਵੇਗੀ, ਜਿਨਾਂ ਚਿਰ ਤੱਕ ਸਰਕਾਰ ਗੱਲਬਾਤ ਦਾ ਮਾਹੌਲ ਨਹੀਂ ਬਣਾਉਂਦੀ। ਕਿਸਾਨ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਕਿਹਾ ਬੈਰੀਕੇਡਿੰਗ ਮਾਮਲੇ 'ਚ ਦਿੱਲੀ ਪੁਲਿਸ ਨੇ ਕਦਮ ਪਿਛਾਂਹ ਖਿੱਚੇ ਹਨ ਤੇ ਪਰ ਅਜੇ ਵੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨਾਂ ਨੇ ਦਿੱਲੀ ਪੁਲਿਸ ਅੱਗੇ ਰੱਖੀ ਵੱਡੀ ਮੰਗ, ਹੁਣ ਇੰਝ ਪਤਾ ਲਗੇਗੀ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਅਸਲੀਅਤ
ਏਬੀਪੀ ਸਾਂਝਾ
Updated at:
03 Feb 2021 06:53 PM (IST)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਦਿੱਲੀ ਪੁਲਿਸ ਨੂੰ ਮੰਗ ਕੀਤੀ ਕਿ ਦਿੱਲੀ ਦੇ ਸਾਰੇ ਥਾਣਿਆਂ ਦੀ 26 ਜਨਵਰੀ ਦੀ ਸਾਰੀ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖੇ ਤਾਂਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਅਸਲੀਅਤ ਦਾ ਪਤਾ ਲੱਗ ਸਕੇ। ਸਰਵਣ ਸਿੰਘ ਪੰਧੇਰ ਨੇ ਕਿਹਾ ਇਸ ਸੰਬੰਧੀ ਕਮੇਟੀ ਦੇ ਲੀਗਲ ਸੈਲ ਵੱਲੋਂ ਲਿਖਤੀ ਵੀ ਦਿੱਲੀ ਪੁਲਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।
- - - - - - - - - Advertisement - - - - - - - - -