ਨਵੀਂ ਦਿੱਲੀ : ਜੇਕਰ ਤੁਸੀਂ Paytm ਜ਼ਰੀਏ ਆਪਣਾ ਮੋਬਾਈਲ ਰੀਚਾਰਜ ਕਰਦੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। Paytm ਨੇ ਆਪਣੇ ਪਲੇਟਫਾਰਮ 'ਤੇ ਕੀਤੇ ਮੋਬਾਈਲ ਰੀਚਾਰਜ ਲਈ ਸਰਚਾਰਜ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਰੀਚਾਰਜ ਦੀ ਰਕਮ ਦੇ ਆਧਾਰ 'ਤੇ ਚਾਰਜ 1 ਰੁਪਏ ਤੋਂ 6 ਰੁਪਏ ਤੱਕ ਹੁੰਦਾ ਹੈ। ਇਹ ਸਾਰੇ Paytm ਮੋਬਾਈਲ ਰੀਚਾਰਜ 'ਤੇ ਲਾਗੂ ਹੋਵੇਗਾ।
ਭੁਗਤਾਨ (Payment) ਦਾ ਮਾਧਿਅਮ Paytm ਵਾਲਿਟ ਜਾਂ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਜਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਹੋ ਸਕਦਾ ਹੈ। ਇਨ੍ਹਾਂ ਸਾਰਿਆਂ 'ਤੇ ਸਰਚਾਰਜ ਲਾਗੂ ਹੋਵੇਗਾ। ਫਿਲਹਾਲ ਇਹ ਅਪਡੇਟ ਸਾਰੇ ਯੂਜ਼ਰਸ ਲਈ ਉਪਲੱਬਧ ਨਹੀਂ ਹੈ। ਪਿਛਲੇ ਸਾਲ Paytm ਦੇ ਵਿਰੋਧੀ PhonePe ਨੇ ਮੋਬਾਈਲ ਰੀਚਾਰਜ 'ਤੇ ਚਾਰਜਿੰਗ ਸਰਚਾਰਜ ਦੀ ਸ਼ੁਰੂਆਤ ਕੀਤੀ ਸੀ।
ਟਵਿਟਰ 'ਤੇ ਕਈ ਯੂਜ਼ਰਸ ਨੇ ਦੱਸਿਆ ਹੈ ਕਿ Paytm ਨੇ ਮੋਬਾਇਲ ਰੀਚਾਰਜ 'ਤੇ ਸਰਚਾਰਜ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਨੂੰ ਇਹ ਅਪਡੇਟ ਮਾਰਚ ਦੇ ਅੰਤ 'ਚ ਮਿਲਣੀ ਸ਼ੁਰੂ ਹੋ ਗਈ ਸੀ। ਹਾਲਾਂਕਿ ਹੁਣ ਇਹ ਅਪਡੇਟ ਵੱਡੀ ਗਿਣਤੀ ਵਿੱਚ ਉਪਭੋਗਤਾਵਾਂ ਲਈ ਉਪਲਬਧ ਹੋ ਗਈ ਹੈ।
100 ਰੁਪਏ ਤੋਂ ਜ਼ਿਆਦਾ ਦੇ ਰੀਚਾਰਜ 'ਤੇ ਲੱਗੇਗੀ ਫੀਸ
ਰਿਪੋਰਟਾਂ ਮੁਤਾਬਕ Paytm 100 ਰੁਪਏ ਤੋਂ ਵੱਧ ਦੇ ਮੋਬਾਈਲ ਰੀਚਾਰਜ 'ਤੇ ਫੀਸ ਵਸੂਲ ਰਹੀ ਹੈ। ਕੰਪਨੀ ਘੱਟੋ-ਘੱਟ 1 ਰੁਪਏ ਅਤੇ ਵੱਧ ਤੋਂ ਵੱਧ 6 ਰੁਪਏ ਫੀਸ ਲੈ ਰਹੀ ਹੈ। ਪੇਟੀਐਮ ਨੇ ਸਾਲ 2019 ਵਿੱਚ ਕਿਹਾ ਸੀ ਕਿ ਉਹ ਕਾਰਡ, ਯੂਪੀਆਈ ਅਤੇ ਵਾਲਿਟ ਦੀ ਵਰਤੋਂ ਕਰਕੇ ਰੀਚਾਰਜ ਕਰਨ ਲਈ ਗਾਹਕਾਂ ਤੋਂ ਕੋਈ ਟ੍ਰਾਂਜੈਕਸ਼ਨ ਫੀਸ ਨਹੀਂ ਲੈਂਦਾ ਹੈ। ਹਾਲਾਂਕਿ ਰਿਪੋਰਟਾਂ ਦੇ ਅਨੁਸਾਰ ਕੰਪਨੀ ਜਲਦੀ ਹੀ ਸਾਰੇ ਉਪਭੋਗਤਾਵਾਂ ਤੋਂ ਮੋਬਾਈਲ ਰੀਚਾਰਜ 'ਤੇ ਟ੍ਰਾਂਜੈਕਸ਼ਨ ਫੀਸ ਲੈਣਾ ਸ਼ੁਰੂ ਕਰ ਸਕਦੀ ਹੈ। ਇਸ ਨੇ ਕੁਝ ਗਾਹਕਾਂ ਤੋਂ ਇਹ ਲੈਣਾ ਸ਼ੁਰੂ ਕਰ ਦਿੱਤਾ ਹੈ।
ਫ਼ੋਨ ਪੇ ਵੀ ਲੈਂਦਾ ਹੈ ਮੋਬਾਈਲ ਰੀਚਾਰਜ 'ਤੇ ਚਾਰਜ
Paytm ਦੀ ਤਰ੍ਹਾਂ PhonePe ਨੇ ਅਕਤੂਬਰ ਵਿੱਚ ਸਰਚਾਰਜ ਚਾਰਜ ਕਰਨਾ ਸ਼ੁਰੂ ਕੀਤਾ ਸੀ। ਕੰਪਨੀ 50 ਰੁਪਏ ਤੋਂ ਵੱਧ ਦੇ ਮੋਬਾਈਲ ਰੀਚਾਰਜ ਲਈ ਗਾਹਕਾਂ ਤੋਂ ਪ੍ਰੋਸੈਸਿੰਗ ਫੀਸ ਲੈ ਰਹੀ ਹੈ। ਕੰਪਨੀ ਨੇ ਉਸ ਸਮੇਂ ਕਿਹਾ ਸੀ ਕਿ ਚਾਰਜ ਨੂੰ ਛੋਟੇ ਪੱਧਰ 'ਤੇ ਲਿਆਂਦਾ ਜਾ ਰਿਹਾ ਹੈ ਅਤੇ ਇਹ ਸਾਰੇ ਉਪਭੋਗਤਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ।
ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਮੋਬਾਈਲ ਵਿੱਚ ਪੇਟੀਐਮ ਐਪ ਚਲਾਉਂਦੇ ਹੋ ਤਾਂ ਤੁਹਾਡੇ ਲਈ ਵਾਲਿਟ ਵਿੱਚ ਪੈਸੇ ਲੋਡ ਕਰਨ ਦੇ ਨਿਯਮਾਂ ਨੂੰ ਜਾਣਨਾ ਮਹੱਤਵਪੂਰਨ ਹੈ। ਜੇਕਰ ਉਪਭੋਗਤਾ ਕ੍ਰੈਡਿਟ ਕਾਰਡ ਤੋਂ ਪੇਟੀਐਮ ਵਾਲੇਟ ਵਿੱਚ ਪੈਸੇ ਜੋੜਦੇ ਜਾਂ ਲੋਡ ਕਰਦੇ ਹਨ ਤਾਂ ਉਨ੍ਹਾਂ ਨੂੰ 2% ਚਾਰਜ ਦੇਣਾ ਪਵੇਗਾ। ਇਸ ਨਿਯਮ ਵਿੱਚ ਡੈਬਿਟ ਕਾਰਡ ਜਾਂ UPI ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
Car loan Information:
Calculate Car Loan EMI