ਘਰੇਲੂ ਬਾਜ਼ਾਰ ਵਿੱਚ ਰਾਇਲ ਐਨਫੀਲਡ ਨੇ ਜੂਨ 2020 ਵਿੱਚ 36,510 ਇਕਾਈਆਂ ਵੇਚੀਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ ਵੇਚੇ 55,082 ਮੋਟਰਸਾਈਕਲਾਂ ਨਾਲੋਂ 34% ਘੱਟ ਸੀ। ਹਾਲਾਂਕਿ, ਮਈ 2020 ਵਿੱਚ ਵੇਚੇ 18,429 ਮੋਟਰਸਾਈਕਲਾਂ ਦੇ ਮੁਕਾਬਲੇ, ਕੰਪਨੀ ਨੇ ਜੂਨ ਵਿੱਚ ਲਗਪਗ ਦੁੱਗਣੇ ਮੋਟਰਸਾਈਕਲ ਵੇਚੇ, ਜੋ ਮਹੀਨੇ ਦਰ ਮਹੀਨੇ ਨਾਲੋਂ 98 ਪ੍ਰਤੀਸ਼ਤ ਵੱਧ ਹੈ।
ਨਿਰਯਾਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਪਿਛਲੇ ਮਹੀਨੇ 1,555 ਮੋਟਰਸਾਈਕਲਾਂ ਦੀ ਬਰਾਮਦ ਕੀਤੀ, ਜੋ ਜੂਨ, 2019 ਵਿੱਚ ਨਿਰਯਾਤ ਕੀਤੇ 3,257 ਇਕਾਈਆਂ ਨਾਲੋਂ 52 ਪ੍ਰਤੀਸ਼ਤ ਘੱਟ ਸੀ। ਹਾਲਾਂਕਿ, ਮਈ 2020 ਵਿੱਚ ਬਰਾਮਦ ਕੀਤੀ 648 ਇਕਾਈਆਂ ਦੇ ਮੁਕਾਬਲੇ ਕੰਪਨੀ ਨੇ ਜੂਨ 2020 ਵਿੱਚ 140% ਦਾ ਵਾਧਾ ਦਰਜ ਕੀਤਾ।
ਜੂਨ ਵਿੱਚ Royal Enfield ਨੇ ਆਪਣਾ ਪਹਿਲਾ ਔਰਤਾਂ ਲਈ ਉਪਕਰਣਾਂ ਦੀ ਸ਼ੁਰੂਆਤ ਕੀਤੀ ਜਿਸ ‘ਚ ਹਰ ਰੇਂਜ ਪਹਿਨਣ ਲਈ ਪ੍ਰੌਟੈਕਟਿਵ ਰਾਈਡਿੰਗ ਗੇਅਰ ਦੇ ਕਈ ਆਪਸ਼ਨਸ ਦੀ ਪੇਸ਼ਕਸ਼ ਕੀਤੀ ਗਈ। ਉਪਕਰਣਾਂ ਦੀ ਇਹ ਰੇਂਜ਼ ਮਾਰਕੀਟ ਵਿੱਚ ਵਿਕਰੀ ਲਈ ਆਨਲਾਈਨ ਤੇ ਆਫਲਾਈਨ ਮੌਜੂਦ ਹੈ।
ਇਹ ਦਿੱਲੀ, ਬੰਗਲੌਰ, ਅਹਿਮਦਾਬਾਦ ਤੇ ਕੋਲਕਾਤਾ ਦੇ ਚੋਣਵੇਂ ਰਾਇਲ ਐਨਫੀਲਡ ਸਟੋਰਾਂ 'ਤੇ ਉਪਲਬਧ ਹੈ। ਰਾਇਲ ਐਨਫੀਲਡ ਦੀ ਬੀਐਸ 6 ਰੇਂਜ ਮਾਰਕੀਟ ਵਿੱਚ ਉਪਲਬਧ ਹੈ। ਹੁਣ ਉਨ੍ਹਾਂ ਨੂੰ ਸਾਰੇ ਡੀਲਰਸ਼ਿਪ ਦੁਆਰਾ ਖਰੀਦਿਆ ਜਾ ਸਕਦਾ ਹੈ।
Car loan Information:
Calculate Car Loan EMI