ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਬਰਕਰਾਰ ਹੈ। ਵੀਰਵਾਰ ਸੂਬੇ 'ਚ ਚਾਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਤੇ 123 ਨਵੇਂ ਪੌਜ਼ੇਟਿਵ ਕੇਸ ਦਰਜ ਕੀਤੇ ਗਏ। ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ਦਾ ਕੁੱਲ ਅੰਕੜਾ 5,908 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਮੌਤਾਂ ਦਾ ਅੰਕੜਾ 156 ਹੋ ਗਿਆ ਹੈ।
ਸੋਮਵਾਰ ਅੰਮ੍ਰਿਤਸਰ 'ਚ 71 ਸਾਲਾ ਮਨਜੀਤ ਕੌਰ, ਮਲੇਰਕੋਟਲਾ 'ਚ 60 ਸਾਲਾ ਰਜ਼ੀਆ ਬੇਗ਼ਮ, ਗੁਰਦਾਸਪੁਰ ਨਿਵਾਸੀ 23 ਸਾਲਾ ਲੜਕੀ ਦੀ ਮੌਤ ਹੋ ਗਈ। ਵੀਰਵਾਰ ਸਭ ਤੋਂ ਜ਼ਿਆਦਾ ਲੁਧਿਆਣਾ 'ਚ 36 ਨਵੇਂ ਕੇਸ ਦਰਜ ਕੀਤੇ ਗਏ। ਲੁਧਿਆਣਾ 'ਚ ਐਕਟਿਵ ਕੇਸ 444 ਹਨ ਅਤੇ ਜਲੰਧਰ 'ਚ 225 ਕੇਸ ਐਟਿਵ ਹਨ।
ਪੰਜਾਬ 'ਚ ਇਕ ਵਾਰ ਕੋਰੋਨਾ 'ਤੇ ਲਗਪਗ ਕਾਬੂ ਪਾ ਲਿਆ ਗਿਆ ਸੀ। ਪਰ ਹੁਣ ਮੁੜ ਤੋਂ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਸੂਬੇ 'ਚ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਖਤਰੇ ਦੀ ਘੰਟੀ ਬਣਦੇ ਜਾ ਰਹੇ ਹਨ। ਸੂਬੇ 'ਚ ਐਲਾਨੇ ਗਏ ਕੰਟੇਨਮੈਂਟ ਜ਼ੋਨ ਤੇ ਹੁਣ ਪੁਲਿਸ ਨਾਲ ਡਰੋਨ ਜ਼ਰੀਏ ਨਜ਼ਰ ਰੱਖੀ ਜਾਵੇਗੀ।
ਲੋਕਾਂ ਦੇ ਬਾਹਰ ਨਿਕਲਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਨਾਲ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਣਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ:
ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਦਾ ਵੱਡਾ ਕਦਮ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ